Meri Punjabi Kavita

Meri Punjabi Kavita
Meri Punjabi Kavita

ਸੂਰਤਾਂ ਵਾਲਿਓ | Surtan Vaaleo

ਸੂਰਤਾਂ ਵਾਲਿਓ |Surtan Vaaleo

ਸੂਰਤਾਂ ਵਾਲਿਓ | Surtan Vaaleo

ਸੂਰਤਾਂ ਵਾਲਿਓ | Surtan Vaaleo

ਸੂਰਤਾਂ ਵਾਲਿਓ,
ਅਕਲਾਂ ਵਾਲਿਓ,
ਸੀਰਤਾਂ ਸੰਵਾਰੋ।
ਪਾ ਕੇ ਨਿੱਝ ਨਾਲ ਸਾਂਝ,
ਪੀਂਘ ਪਿਆਰ ਦੀ ਉਲਾਰੋ।
ਆਵੇ ਜੇ ਖਿਆਲ ਗੰਦਾ ਕੋਈ,
ਬਣੋ ਯੋਧੇ ਤੇ ਫਟਕਾਰੋ।  
ਜਾ ਚੜ੍ਹੋ ਅਸਮਾਨੀਂ,
ਰਾਤ ਦਿਨ ਇੰਝ ਹੀ ਗੁਜਾਰੋ।
ਬੈਠਾ ਇਕ ਸ਼ੈਤਾਨ ਅੰਦਰ,
ਬਾਂਹ ਫੜੋ  ਖਿੱਚੋ, ਤੇ ਮਾਰੋ।
ਜੋ ਲਿਖੇ ਗਏ ਅਚਨਚੇਤੇ,
ਵਰਕੇ ਨਫ਼ਰਤ ਦੇ ਫਾੜੋ।
ਰਵੋ ਨਾ ਭੁਲੇਖੇ ‘ਚ,
ਮੌਕਾ ਅਜਾਈਂ ਨਾ ਉਜਾੜੋ।
ਗਰੀਭ ਗੁਰਬਤ ਨੂੰ ਵੇਖ,
ਐਵੇਂ ਨੱਕ ਮੂੰਹ ਨਾ ਚਾੜੋ।
ਕਿਣਕਾ ਹੈ ਪਿਆਰ ਦਾ,
ਲੱਭੋ, ਪਹਿਚਾਨੋਂ ਤੇ ਉਘਾੜੋ।
ਸਾਫ਼ ਕੱਪੜੇ, ਸੋਹਣਾ ਏ ਤਨ,
ਸ਼ਕਲ ਅੰਦਰਲੀ ਨਾ ਵਿਗਾੜੋ।
ਇਨਸਾਨੀਯਤ ਵੀ ਕੋਈ ਚੀਜ਼ ਏ,
ਬਸ ਐਵੇਂ ਨਾ ਪਏ ਝਾੜੋ।
ਤੁਹਾਡੀ ਵੀ ਕਦੀ ਵਾਰੀ ਏ,
ਸੀਨਾ ਆਪਣਾ ਤੁਸੀਂ ਠਾਰੋ।  

ਇਹ ਵੀ ਪੜ੍ਹੋ : ਕਦੇ ਭਰਭੂਰ ਏਂ | Kade Bharbhur ein

Post a Comment

0 Comments