Meri Punjabi Kavita

Meri Punjabi Kavita
Meri Punjabi Kavita

Challo Turiye | ਚੱਲੋ ਤੁਰੀਏ

Challo Turiye

ਚੱਲੋ ਤੁਰੀਏ

ਚੱਲੋ ਤੁਰੀਏ | Challo Turiye
Challo Turiye | ਚੱਲੋ ਤੁਰੀਏ 
ਚੱਲੋ ਤੁਰੀਏ,
‘ਸੱਚ’ ਦੀ ਰਾਹ ਤੇ,
ਜੀਵਨ ਪੈਂਡਾ ਕਰੀਏ ਸੌਖਾ,
ਮਨਾਂ ਚੋਂ ਕੱਢ ਕੇ ਵੈਰ - ਵਿਰੋਧ,
ਧਰਤ ਨੂੰ ਬਣਾਈਏ ਸੁਅਰਗ,
‘ਸੱਚ’ ਦੇ ਪਾਂਧੀ ਬਣ,
ਭਰੀਏ ਹਾਮੀ ‘ਸੱਚ’ ਦੀ,
ਸੁਤਿਆਂ ਦੀ ਅੱਖਾਂ ਵਿਚ ਮਾਰ ਕੇ ਛਿੱਟੇ ਰੋਸ਼ਨੀ ਦੇ,
ਸੇਵਰ ਦਾ ਅਹਿਸਾਸ ਕਰਾਈਏ,
ਦੇ ਕੇ ਹੌਕਾ ਚੌਗਿਰਦੇ ‘ਚ,
ਸੱਦੀਏ ਅਮਨ ਨੂੰ ਆਪਣੇ ਘਰੀਂ,
ਸ਼ਾਂਤੀ ਦੀ ਦੇਵੀ ਨੂੰ ਬਿਠਾ ਕੇ ਰਾਜ,
ਵੇਖੀਏ ਚਹੁੰ ਪਾਸੀਂ ਪਸਰਿਆ ਸਕੂਨ,
ਲੱਗ ਇੱਕ - ਦੂਜੇ ਦੇ ਗਲੇ,
ਪਾਈਏ ਭਾਈਚਾਰੇ ਦੀ ਸਾਂਝ,
ਚਲੋ, ਇੱਕ ਵਾਰ ਤਾਂ ਚੱਲੋ,
ਕਰੋ ਥੋੜ੍ਹਾ ਜਿਹਾ ਜੇਰਾ,
ਕਰੋ ਥੋੜ੍ਹੀ ਜਿਹੀ ਹਿੰਮਤ,
ਤੇ ਤੁਰੋ ਮੇਰੇ ਨਾਲ,
‘ਸੱਚ’ ਦੀ ਰਾਹ ਤੇ।  

ਇਹ ਵੀ ਪੜ੍ਹੋ : ਚਾਹਿਆ ਤੇ ਮੰਗਿਆ | Chaheya Te Mangeya

Post a Comment

0 Comments