ਦਾਗ਼ | Daag

ਦਾਗ਼ | Daag
Daag


ਦਾਗ਼ | Daag


ਥੌੜ੍ਹੇ -ਥੌੜ੍ਹੇ ਸਭ ਕਾਲੇ,
ਸਭਨਾਂ ਦੀ ਬੁੱਕਲ ਤੇ ਥੌੜ੍ਹੇ -ਥੌੜ੍ਹੇ ਦਾਗ਼,
ਸਭਨਾਂ ਦੇ ਆਸਤੀਨ ‘ਚ,ਲੁਕਿਆ ਏ ਕੋਈ ਸੱਪ,
ਥੌੜ੍ਹਾ-ਥੌੜ੍ਹਾ ਜ਼ਹਿਰ ਸਭਨਾਂ ਦੇ ਜ਼ਹਿਨ ‘ਚ।
ਜੋ ਬਣਦੇ ਨੇ ਪਾਕ -ਸਾਫ,
ਗੱਲ ਕਰਦੇ ਨੇ ‘ਸੱਚ’ ਦੀ,
ਕਹਿੰਦੇ ਨੇ ਕਿ ‘ਸੱਚ’ ਬਸ ਉਹਨਾਂ ਦੀ ਹੀ ਜਾਇਦਾਦ ਏ,
ਇਹ ਮਲਕੀਅਤ ਉਹਨਾਂ ਦੀ ਹੀ,
ਥੌੜੀ -ਥੌੜੀ ਮੱਤ ਉਹ ਵੀ ਕਾਲੀ,
ਗੰਦੇ -ਮੰਦੇ ਜਾਲੇ ਉਹਨਾਂ ਮਨਾਂ ਤੇ ਵੀ,
ਜੋ ਕਹਿੰਦੇ ਮਨ ਹੁੰਦਾ ਏ ਸਾਫ-ਪਾਕ,
‘ਸੱਚ’ ਨਾਲ ਜੁੜਿਆਂ,
ਇਹ ਕੀ ਸ਼ਰਾਰਤ,
ਇਹ ਕੀ ਖੇਡ,
ਕਿ ਕਰਦੇ ਹਾਂ ਗੱਲ ‘ਸੱਚ’ ਦੀ,
ਪਾਕ ਦੀ, ਸਾਫ ਦੀ,
ਪਰ ਹਾਂ ਥੌੜ੍ਹੇ -ਥੌੜ੍ਹੇ ਸਭ ਕਾਲੇ,
ਸਭਨਾਂ ਦੀ ਬੁੱਕਲ ਤੇ ਥੌੜ੍ਹੇ -ਥੌੜ੍ਹੇ ਦਾਗ਼।

ਇਹ ਵੀ ਪੜ੍ਹੋ : ਦੀਦਾਰ ਸੋਹਣੇ ਦਾ | Didar Sohne Da


Post a comment

0 Comments