ਪੂਰੇ ਸ਼ਾਹ | Poore Shah

ਪੂਰੇ ਸ਼ਾਹ | Poore Shah


ਉਹ ਜੋ ਜੁੜੇ ਨੇ ਪੱਕੇ, ਬਣ ਗਏ ਨੇ ਪੂਰੇ ਸ਼ਾਹ।
ਦਾਤ ਸਤਿਗੁਰ ਤੋਂ ਲੈ ਕੇ, ਕਰਦੇ ਨੇ ਵਾਹ - ਵਾਹ।।


ਕਈ ਖਿੱਝਦੇ ਸਨ ਜੋ, ਪਾਂਡੇ ਸਨ ਜੋ ਰੌਲਾ।
ਬੰਦੇ ਬਣੇ ਨੇ ਪੂਰੇ, ਬੇਫਿਕਰੇ ਤੇ  ਬੇਪ੍ਰਵਾਹ।।


‘ਸੱਚ’ ਨੂੰ ਫੜ੍ਹ ਹੱਥੀਂ, ਜੱਫੀ ਘੁੱਟ ਪਾਈ ਏ।
ਝੂਠ ਦੇ ਸਭ ਕਿਲਿਆਂ ਨੂੰ, ਦੇ ਦਿੱਤਾ ਏ ਢਾਹ।।


ਸ਼ਾਂਤੀ ਦੇ ਪੁੰਜ ਨੇ ਜੋ, ਨਿਮਰਤਾ ਦੇ ਆਸ਼ਕ।
ਅਹਿਮ ਵਾਲੇ ਕੱਪੜੇ, ਸਭ ਦਿੱਤੇ ਨੇ ਲਾਹ।।


ਜਿਨ੍ਹਾਂ ਖਾਦੀਆਂ ਕਈ, ਹਨੇਰਿਆਂ ‘ਚ ਠੋਕਰਾਂ।
ਵੇਖੋ ਉਹ ਚਿਹਰੇ, ਮਾਰਨ ਸੱਚ ਦੀ ਭਾਹ।।


ਖ਼ਾਕ ਏ ਸਭ ਝੂਠ, ਜਿੰਨੀਆਂ ਵੀ ਮੰਜ਼ਲਾਂ।

ਮੂੰਹ ਮੌੜ੍ਹ ਦੁਨੀਆਂ ਤੌਂ, ਆਸ਼ਕਾਂ ਫੜੀ ਏ ਰਾਹ।।

ਇਹ ਵੀ ਪੜ੍ਹੋ : ਐ ਹਨੇਰਿਓ ! Ai Hanereo

Post a comment

0 Comments