ਸੱਚ ਦਾ ਗਿਆਨ | Sach Da Gyan

ਸੱਚ ਦਾ ਗਿਆਨ | Sach Da Gyan


ਜ਼ਹਿਨਾ ਤਕ ਪਹੁੰਚੇਗਾ ਜਦ,
ਸੱਚ ਦਾ ਗਿਆਨ,
ਤਾਂ ਸਾਦੀਆਂ ਤੋਂ ਬੰਦ ਪਿਆ ਦਰਵਾਜਾ,
ਖੁੱਲ ਜਾਵੇਗਾ,
ਫਿਰ ਬਦਲ ਜਾਣਗੀਆਂ ਕਦਰਾਂ, ਕੀਮਤਾਂ,
ਅਕੀਦੇ ਤੇ ਵਿਸ਼ਵਾਸ,
ਫਿਰ ਰਭ ਜੰਗਲਾਂ ‘ਚ ਨਹੀਂ,
ਨਜ਼ਰ ਆਵੇਗਾ ਤੇਰੇ ‘ਚ, ਮੇਰੇ ‘ਚ, ਉਹਦੇ ‘ਚ।
ਮਨ, ਜ਼ਹਿਨ, ਸੋਚਾਂ ਸਭ ਹੋਣਗੇ ਰੋਸ਼ਨ,
ਬਾਕੀ ਨਾ ਰਹੇਗੀ ਲੁੱਟ - ਖਸੁੱਟ,
ਕਾਮਿਆਂ ਦੀ, ਕਿਰਤੀਆਂ ਦੀ,
ਮਿਲੇਗਾ ਉਹਨਾਂ ਨੂੰ ਆਪਣਾ ਹਿੱਸਾ,
ਜੀਣ ਜੋਗਾ ਸਾਹ ਉਹਨਾਂ ਨੂੰ ਵੀ ਨਸੀਬ ਹੋਵੇਗਾ।
ਫਿਰ ਹੋਵੇਗਾ ਅੰਤ,
ਚਿੜ੍ਹ - ਚਿੜ੍ਹ ਦਾ,  ਥੁੜ੍ਹ ਦਾ, ਭੁੱਖ ਦਾ,
ਲੋਭ ਦਾ ਤੇ ਲਾਲਚ ਦਾ,
ਫਿਰ ਸੜ੍ਹਕ ਤੇ ਡਿਗਿਆ ਬੰਦਾ ਜਾਪੇਗਾ,
ਆਪਣਾ ਹੀ ਜੀਅ,
ਤੇ ਉਹ ਜੋ ਬਣੇ ਬੈਠੇ ਨੇ ਆਦਮਖੋਰ,
ਜ੍ਹਿਨਾਂ ਨੂੰ ਵੇਖ ਰੂਹ ਕੰਬਦੀ ਏ,
ਸਭ ਬਦਲ ਜਾਣਗੇ,
ਇਨਸਾਨ ਦੇ ਰੂਪ ‘ਚ,
ਜਦ  ਪਹੁੰਚੇਗਾ ਉਨ੍ਹਾਂ ਦੇ ਜ਼ਹਿਨਾ ਤੱਕ,
ਆਤਮਾਂ ਤੱਕ,

‘ਸੱਚ’ ਦਾ ਗਿਆਨ।  

ਇਹ ਵੀ ਪੜ੍ਹੋ : ਮਨਮੁੱਖ ਗੁਰਮੁੱਖ | Manmukh Gurmukh

Post a comment

0 Comments