Sach Nal Juran Waleyo | ‘ਸੱਚ’ ਨਾਲ ਜੁੜ੍ਹਨ ਵਾਲਿਓ

Sach Nal Juran Waleyo

‘ਸੱਚ’ ਨਾਲ ਜੁੜ੍ਹਨ ਵਾਲਿਓ


‘ਸੱਚ’ ਨਾਲ ਜੁੜ੍ਹਨ ਵਾਲਿਓ | Sach Nal Juran Waleyo
‘ਸੱਚ’ ਨਾਲ ਜੁੜ੍ਹਨ ਵਾਲਿਓ | Sach Nal Juran Waleyo








‘ਸੱਚ’ ਨਾਲ ਜੁੜ੍ਹਨ ਵਾਲਿਓ,
ਹੋ ਗਏ ਹੋ ਪਾਕ - ਸਾਫ,
ਅੰਦਰੋਂ - ਬਾਹਰੋਂ,
ਲਿਸ਼ਕਦੇ ਹੋ ਕੱਚ ਦੇ ਬਰਤਨਾਂ ਵਾਂਗ,
ਤੇ ਉਤਰ ਗਏ ਨੇ ਸਾਰੇ ਪਰਦੇ,
ਪਏ ਸਨ ਜੋ ਤੁਹਾਡੀ ਮੱਤ ਤੇ,
ਹੁਣ ਤੁਹਾਡੀ ਤਲੀ ਤੇ ਟਿਕੇ ਨੇ,
ਹੀਰੇ, ਮੋਤੀ, ਜਵਾਹਰਾਤ,
ਵੰਡਣ ਲਈ,
ਤਾਜ਼ੇ ਖਿੜ੍ਹੇ ਫੁੱਲਾਂ ਦੀ ਖੁਸ਼ਬੋ,
ਹੁਣ ਵਸਦੀ ਹੈ ਤੁਹਾਡੇ ਹੱਥਾਂ ‘ਚ,
ਤਾਹੀਂ ਤਾਂ ਬੈਠੀਆਂ ਨੇ ਢੁਕ - ਢੁਕ,
ਤਿਹਾਈਆਂ ਰੂਹਾਂ,
ਤੁਹਾਡੇ ਕੋਲ,
ਪੀਣ ਨੂੰ ਦੋ ਘੁੱਟ,
ਅੰਮ੍ਰਿਤ ਦੇ।  

ਇਹ ਵੀ ਪੜ੍ਹੋ : ਚੱਲੋ ਤੁਰੀਏ | Challo Turiye

Post a comment

0 Comments