Meri Punjabi Kavita

Meri Punjabi Kavita
Meri Punjabi Kavita

ਸਹਿਜ | Sahaj

ਸਹਿਜ | Sahaj

ਸਹਿਜ | Sahaj

ਸਹਿਜ ਦੀ ਧਰਤੀ ਤੇ ਪੱਬ ਧਰਦਿਆਂ,
ਮਨ ਸੋਂ ਗਿਆ ਏ।


ਆਪੇ ਦੀ ਆਪ ਨਾਲ ਸਾਂਝ ਹੋਈ,
ਇਹ ਕੀ ਹੋ ਗਿਆ ਏ।


ਵਰ੍ਹਿਆਂ ਦਾ ਸਾਂਭਿਆ ਜੋ ਕੂੜ- ਕਬਾੜਾ,
ਕਿੱਥੇ ਏ, ਖੋ ਗਿਆ ਏ।


ਕਿਹੜੇ ਸੀ ਚੜ੍ਹੇ ਰੰਗ ਬੇ- ਹਿਸਾਬੇ,
ਜੋ ਮਨ ਧੋ ਗਿਆ ਏ।  


ਕੱਚ ਦਾ ਜੋ ਕੱਚ ਨਾਲ ਪਿਆਰ ਸੀ,
ਦੂਰ ਹੋ ਰੋ ਗਿਆ ਏ।  


ਪਿਆਰ ਦੇ ਧਾਗੇ ‘ਚ ਸੁਖਾਂ ਦੇ ਮੋਤੀ,
ਕੌਣ ਏ, ਜੋ ਪਰੋ ਗਿਆ ਏ।


ਅਰਸ਼ਾਂ ਤੋਂ ਉਤਰਿਆ ਰੂਹ ‘ਚ ਵਸਿਆ,
ਨੂਰ ਏ ਜੋ ਸਮੋ ਗਿਆ ਏ।  

ਇਹ ਵੀ ਪੜ੍ਹੋ : ਮਨ ਦੇ ਪਾਰ | Man De Paar

Post a Comment

0 Comments