Meri Punjabi Kavita

Meri Punjabi Kavita
Meri Punjabi Kavita

Sukh Sagar | ਸੁੱਖ ਸਾਗਰ

Sukh Sagar

ਸੁੱਖ ਸਾਗਰ

ਸੁੱਖ ਸਾਗਰ |  Sukh Sagar
Sukh Sagar |  ਸੁੱਖ ਸਾਗਰ
ਸੁੱਖ ਸਾਗਰ ਮਿਲਿਆ ਏ,
ਤਨ  - ਮਨ ਸ਼ੀਤਲ ਗਿਆ ਏ ਹੋ।
ਪੋਣਾਂ ਠੰਡੀਆਂ ਨੇ ਵਗੀਆਂ,
ਰੂਹਾਂ ਖਿੜੀਆਂ ਨੇ ਵੇਖੋ ਹੋ।

ਨਿਸ - ਨਿਤ ਨ੍ਹਾਂਦੀਆਂ ਵਿਚ ਸਾਗਰਾਂ,
ਨ ਥਕਦੀਆਂ ਵੇ ਕਦੀ ਹੋ।
ਸਾਗਰਾਂ ਨੂੰ ਪੀਦੀਆਂ ਜੀਂਦੀਆਂ,
ਨਾ ਕਦੇ ਮਾਰਦੀਆਂ ਵੇ ਹੋ।

ਚੜ੍ਹਦੀਆਂ ਨੇ ਅਸਮਾਨੀਂ,
ਜਾਂਦੀਆਂ ਉਡਦੀਆਂ ਵੇ ਹੋ।
ਸੋਗਾਂ ਨੂੰ ਬੈਠੀਆਂ ਭੁੱਲ,
ਸਦਾ ਗਾਂਦੀਆਂ ਸੋਹਲੇ ਵੇ ਹੋ।

ਚੰਦਨ ਦੀ ਵਾੜੀ ‘ਚ ਵੜ੍ਹੀਆਂ,
ਹੋਈਆਂ ਆਪ ਖ਼ੁਸ਼ਬੋਈਆਂ ਵੇ ਹੋ।
ਗੁਲਾਬਾਂ ਦੇ ਅੱਤਰ ‘ਚ ਭਿੱਜੀਆਂ,
ਗਈਆਂ ਹਾਰਾਂ ‘ਚ ਪਰੋ।

ਕਿਹੜ੍ਹੀ ਇਹ ਥਾਂ ਸੋਹਨੀ,
ਪੱਬ ਜਿਥੇ ਗਿਆ ਏ ਧਰੋ।
ਸਤਿਗੁਰ ਦੀ ਮਿਹਰ ਦਾ ਸਦਕਾ,

ਭਜਦਾ  ਜਾਂਦਾ, ਗਿਆ ਏ ਖੜ੍ਹੋ।

ਇਹ ਵੀ ਪੜ੍ਹੋ : ਮਿਲ ਜਾਂਦੇ ਨੇ ਅਕਸਰ | Mil Jande Ne Aksar


  

Post a Comment

0 Comments