ਤੇਰੇ ਚਰਨਾਂ ‘ਚ ਗੰਗਾ ਵਗਦੀ ਏ | Tere Charnan 'ch Ganga Vagadi ei

ਤੇਰੇ ਚਰਨਾਂ ‘ਚ ਗੰਗਾ ਵਗਦੀ ਏ \

Tere Charnan 'ch Ganga Vagadi ei

ਤੇਰੇ ਚਰਨਾਂ ‘ਚ ਗੰਗਾ ਵਗਦੀ ਏ | Tere Charnan 'ch Ganga Vagadi ei

ਤੇਰੇ ਚਰਨਾਂ ‘ਚ ਗੰਗਾ ਵਗਦੀ ਏ | 

Tere Charnan 'ch Ganga Vagadi ei

ਤੇਰੇ ਚਰਨਾਂ ‘ਚ ਗੰਗਾ ਵਗਦੀ ਏ,

ਅੰਮ੍ਰਿਤ ਵਰਸਦਾ ਏ ਤੇਰੇ ਦਰ ਤੇ,
ਨੂਰ ਹੀ ਨੂਰ ਜਿਵੇਂ ਖਿਲਰਿਆ ਚਹੁੰ ਪਾਸੀਂ,
ਅੰਬਰਾਂ ਤੌਂ ਉੱਚਾ, ਪਾਣੀਆਂ ਤੌਂ  ਗਹਿਰਾ,
ਤੇਰਾ ਦਰ,
ਮੈਂ ਨਿਮਾਣਾ, ਨਿਤਾਣਾ ਆਇਆ ਹਾਂ ਬੜੀ ਦੂਰੌਂ ,
ਤੇ ਭਿੱਜ ਰਿਹਾ ਹਾਂ ਤੇਰੀ ਰਹਿਮਤ ‘ਚ,
ਹੋ ਰਹੀ ਹੈ ਮੇਰੇ ਸਿਰ ਤੇ,
ਤੇਰੀ ਰਹਿਮਤ ਦੀ ਨਜ਼ਰ,
ਤੇ ਹੁਣ,
ਤੇਰੇ ਚਰਨਾਂ ਤੇ ਰੱਖ ਕੇ ਆਪਣਾ ਸਿਰ,
ਲਗਾ ਕੇ ਤੇਰੀ ਚਰਨ ਧੂੜ ਆਪਣੇ ਮੱਥੇ ਤੇ,
ਨਹਾ ਕੇ ਤੇਰੀ ਰਹਿਮਤ ਦੀ ਬਰਸਾਤ ‘ਚ,
ਹੋ ਗਿਆ ਹਾਂ ਪਾਕ-ਸਾਫ, ਪਵਿੱਤਰ,
ਕਿ ਤੇਰੇ ਚਰਨਾਂ ‘ਚ,
ਗੰਗਾ ਵਗਦੀ ਏ।  

ਇਹ ਵੀ ਪੜ੍ਹੋ : ਟੁੰਬਿਆ ਹੈ ਅੱਜ ਫਿਰ ਤੂੰ ਮੈਂਨੂੰ | Tumbia Hai Ajj Fir tu Mainu

Post a comment

0 Comments