Meri Punjabi Kavita

Meri Punjabi Kavita
Meri Punjabi Kavita

Tu Hi Tu | ਤੂੰ ਹੀ ਤੂੰ

Tu Hi Tu

ਤੂੰ ਹੀ ਤੂੰ

ਤੂੰ ਹੀ ਤੂੰ | Tu Hi Tu
Tu Hi Tu | ਤੂੰ ਹੀ ਤੂੰ 


ਅੰਬੀਆਂ ਦੇ ਬੂਰ ‘ਚ,
ਮਿੱਟੀ ਤੇ ਧੂੜ ‘ਚ,
ਹਨੇਰੇ ਤੇ ਨੂਰ ‘ਚ,
ਤੂੰ ਹੀ ਤੂੰ ………………


ਖੁਸ਼ੀ ਤੇ ਗ਼ਮੀ ‘ਚ,
ਅੱਖਾਂ ਦੀ ਨਮੀਂ ‘ਚ,
ਹਰ ਗਲ ਥਮੀ ‘ਚ,
ਤੂੰ ਹੀ ਤੂੰ ………………


ਵਹਿੰਦੇ ਹੋਏ ਪਾਣੀ ‘ਚ,
ਬਚਪਨ ‘ਚ, ਜਵਾਨੀ ‘ਚ,
ਹਰ ਸ਼ੈਅ ਆਣੀ- ਜਾਣੀ ‘ਚ,
ਤੂੰ ਹੀ ਤੂੰ ………………


ਤੇਰੀ ਮੇਰੀ ਗੱਲ ‘ਚ,
ਹਰ ਹਲਚਲ ‘ਚ,
ਅੱਜ ਵੀ ਤੇ ਕੱਲ ‘ਚ,
ਤੂੰ ਹੀ ਤੂੰ ………………

ਹਾਸੇ ਤੇ ਸਿਆਪੇ ‘ਚ,
ਪੁੱਤ ਤੇ ਮਾਪੇ ‘ਚ,
ਹਰ ਥਾਪ- ਉਥਾਪੇ ‘ਚ,

ਤੂੰ ਹੀ ਤੂੰ ………………

ਇਹ ਵੀ ਪੜ੍ਹੋ : ‘ਸੱਚ' | Sach

Post a Comment

0 Comments