All Punjabi Kavita

1.ਸੂਰਤਾਂ ਵਾਲਿਓ |

Surtan Vaaleoਸੂਰਤਾਂ ਵਾਲਿਓ,

ਅਕਲਾਂ ਵਾਲਿਓ,

ਸੀਰਤਾਂ ਸੰਵਾਰੋ।

ਪਾ ਕੇ ਨਿੱਝ ਨਾਲ ਸਾਂਝ,

ਪੀਂਘ ਪਿਆਰ ਦੀ ਉਲਾਰੋ।

ਆਵੇ ਜੇ ਖਿਆਲ ਗੰਦਾ ਕੋਈ,

ਬਣੋ ਯੋਧੇ ਤੇ ਫਟਕਾਰੋ।  

ਜਾ ਚੜ੍ਹੋ ਅਸਮਾਨੀਂ,

ਰਾਤ ਦਿਨ ਇੰਝ ਹੀ ਗੁਜਾਰੋ।

ਬੈਠਾ ਇਕ ਸ਼ੈਤਾਨ ਅੰਦਰ,

ਬਾਂਹ ਫੜੋ  ਖਿੱਚੋ, ਤੇ ਮਾਰੋ।

ਜੋ ਲਿਖੇ ਗਏ ਅਚਨਚੇਤੇ,

ਵਰਕੇ ਨਫ਼ਰਤ ਦੇ ਫਾੜੋ।

ਰਵੋ ਨਾ ਭੁਲੇਖੇ ‘ਚ,

ਮੌਕਾ ਅਜਾਈਂ ਨਾ ਉਜਾੜੋ।

ਗਰੀਭ ਗੁਰਬਤ ਨੂੰ ਵੇਖ,

ਐਵੇਂ ਨੱਕ ਮੂੰਹ ਨਾ ਚਾੜੋ।

ਕਿਣਕਾ ਹੈ ਪਿਆਰ ਦਾ,

ਲੱਭੋ, ਪਹਿਚਾਨੋਂ ਤੇ ਉਘਾੜੋ।

ਸਾਫ਼ ਕੱਪੜੇ, ਸੋਹਣਾ ਏ ਤਨ,

ਸ਼ਕਲ ਅੰਦਰਲੀ ਨਾ ਵਿਗਾੜੋ।

ਇਨਸਾਨੀਯਤ ਵੀ ਕੋਈ ਚੀਜ਼ ਏ,

ਬਸ ਐਵੇਂ ਨਾ ਪਏ ਝਾੜੋ।

ਤੁਹਾਡੀ ਵੀ ਕਦੀ ਵਾਰੀ ਏ,

ਸੀਨਾ ਆਪਣਾ ਤੁਸੀਂ ਠਾਰੋ।  
2.ਕਦੇ ਭਰਭੂਰ ਏਂ |

Kade Bharbhur einਕਦੇ ਭਰਭੂਰ ਏਂ, ਕਦੇ ਲੱਗਦਾ ਏਂ ਦੂਰ ਦੂਰ।

ਖਾਲੀ ਮੇਰੇ ਅੰਦਰ, ਕਦੇ ਅੱਖਾਂ ਦਾ ਸਰੂਰ।


ਕਦੇ ਫੁੱਲ, ਫਲ, ਬੂਟਾ, ਤਣਾ, ਪੱਤਾ ਸਭ ਕੁਝ।


ਕਦੇ ਅੰਬਾਂ ਤੇ ਪਿਆ, ਬਸ ਬੂਰ ਏਂ,  ਬੂਰ ਏਂ।


ਕਦੇ ਕੁਝ ਨਹੀਂ, ਕੁਝ ਨਹੀਂ, ਕੁਝ ਵੀ ਨਹੀਂ।


ਕਦੇ ਚਾਰੀਂ ਪਾਸੀਂ ਫੈਲਿਆ, ਬਸ  ਨੂਰ ਏਂ ਨੂਰ ਏਂ।


ਜੋ ਬੈਠੇ ਨੇ ਦੂਰ ਦੂਰ, ਨਾਵਾਕਫ਼ ਅਣਭਿੱਜੇ ਜਿਹੇ।


ਸੋਚੀਂ ਬੈਠੇ ਨੇ ਮੇਰੇ ਦਿਮਾਗ ਦਾ ਫ਼ਤੂਰ ਏਂ।


ਇਹ ਰਸਤਾ ਸਭਨਾਂ ਲਈ, ਪਿਆ ਏ ਖੁੱਲ੍ਹਾ।


ਸਭ ਆਣਗੇ ਇੱਥੇ, ਇਕ ਦਿਨ ਜਰੂਰ ਏ।


ਹਰ ਸ਼ੈਅ ‘ਚ ਵਸਦੈ, ਦਿਸਦਾ,  ਸੁਣੀਂਦਾ,


ਫਿਰ ਗੱਲ ਕਿਸ ਦਾ, ਬੰਦੇ ਨੂੰ ਗ਼ਰੂਰ ਏ।


ਕਿ ਹੈ ਉਹ, ਕੀ  ਹਸਤੀ ਹੈ, ਉਸਦੀ ਜੋ ਹਜੇ,


ਨਸ਼ੇ ‘ਚ ਏ, ਮੱਧ ਮਸਤੀ ‘ਚ ਚੂਰ ਏ।  

3.ਟੁੰਬਿਆ ਹੈ ਅੱਜ ਫਿਰ ਤੂੰ ਮੈਂਨੂੰ |

Tumbia Hai Ajj Fir tu Mainuਟੁੰਬਿਆ ਹੈ ਅੱਜ ਫਿਰ ਤੂੰ ਮੈਂਨੂੰ,

ਅੱਜ ਫਿਰ ਤੂੰ ਮੈੰਨੂੰ ਆਵਾਜ਼ ਮਾਰੀ ਏ,

ਮੇਰੀ ਅੰਤਰ ਆਤਮੇਂ ‘ਚੌਂ ,

ਦੇ ਕੇ ਹੌਕਾ,

ਦੱਸਿਆ ਹੈ ਕਿ ਤੂੰ ਮੇਰੇ ਨਾਲ ਹੈਂ।
ਅੰਗ ਸੰਗ ਵੱਸਣ ਵਾਲਿਆ,

ਵਾਲੀ ਵਾਰਸ ਮੇਰਾ ਤੂੰ ਹੀ,

ਤੂੰ ਕੋਈ ਵੱਖਰੀ ਹਸਤੀ ਨਹੀਂ,

ਨਹੀਂ ਕੋਈ ਵੱਖਰੀ ਸ਼ੈਅ,

ਤੇਰੀ ਹੀ ਪਟਾਰੀ ‘ਚੌਂ ਨਿਕਲਿਆ ਹੋਇਆ,

ਇੱਕ ਮੋਤੀ ਹਾਂ,

ਜਾਂ ਹਾਂ ਇਕ ਧੂੜ ਦਾ ਕਣ,

ਇਕ ਲਹਿਰ ਹਾਂ,

ਜੋ ਸਾਗਰ ‘ਚੌਂ ਜੰਮੀਂ,

ਸਾਗਰ ਤੇ ਪਲੀ,

ਤੇ ਸਾਗਰ ‘ਚ ਹੀ ਹੋਵੇਗੀ ਵਲੀਨ,

ਮੈਂ ਤਾਂ ਆਖ਼ਰ ਤੂੰ ਹੀ ਹਾਂ,

ਬਸ ਫਰਕ ਇੰਨਾ ਹੀ,

ਕਿ ਤੂੰ ਜਾਣਦਾ ਹੈਂ,

ਤੈਨੂੰ ਸਭ ਪਤਾ ਹੈ,

ਤੇ ਮੈਂ ਅਣਜਾਣ, ਨਾਵਾਕਫ਼,

ਆਪਣੇ ਹੀ ਘਰ ਤੌਂ।

ਕਰਾਇਆ ਹੈ ਅੱਜ ਯਾਦ ਤੂੰ,

ਪਤਾ ਦੱਸਿਆ ਹੈ ਮੈੰਨੂੰ ਮੇਰੇ ਹੀ ਘਰ ਦਾ,
ਜਦ ਟੁੰਬਿਆ ਹੈ ਅੱਜ ਫਿਰ,

ਦੇ ਕੇ ਆਵਾਜ਼,

ਮੇਰੀ ਅੰਤਰ ਆਤਮੇਂ ‘ਚੌਂ ,

ਤੇ ਦੱਸਿਆ ਹੈ ਕਿ ਤੂੰ ਮੇਰੇ ਨਾਲ ਹੈਂ,

ਅੰਗ- ਸੰਗ ਵੱਸਣ ਵਾਲਿਆ,

ਸਮੋਇਆ ਹੈਂ ਮੇਰੇ ਅੰਦਰ -ਬਾਹਰ,

ਇਕ ਸਾਰ, ਲਗਾਤਾਰ।  


4.ਤੇਰੇ ਚਰਨਾਂ ‘ਚ ਗੰਗਾ ਵਗਦੀ ਏ \

Tere Charnan 'ch Ganga Vagadi eiਤੇਰੇ ਚਰਨਾਂ ‘ਚ ਗੰਗਾ ਵਗਦੀ ਏ,

ਅੰਮ੍ਰਿਤ ਵਰਸਦਾ ਏ ਤੇਰੇ ਦਰ ਤੇ,

ਨੂਰ ਹੀ ਨੂਰ ਜਿਵੇਂ ਖਿਲਰਿਆ ਚਹੁੰ ਪਾਸੀਂ,

ਅੰਬਰਾਂ ਤੌਂ ਉੱਚਾ, ਪਾਣੀਆਂ ਤੌਂ  ਗਹਿਰਾ,

ਤੇਰਾ ਦਰ,

ਮੈਂ ਨਿਮਾਣਾ, ਨਿਤਾਣਾ ਆਇਆ ਹਾਂ ਬੜੀ ਦੂਰੌਂ ,

ਤੇ ਭਿੱਜ ਰਿਹਾ ਹਾਂ ਤੇਰੀ ਰਹਿਮਤ ‘ਚ,

ਹੋ ਰਹੀ ਹੈ ਮੇਰੇ ਸਿਰ ਤੇ,

ਤੇਰੀ ਰਹਿਮਤ ਦੀ ਨਜ਼ਰ,

ਤੇ ਹੁਣ,

ਤੇਰੇ ਚਰਨਾਂ ਤੇ ਰੱਖ ਕੇ ਆਪਣਾ ਸਿਰ,

ਲਗਾ ਕੇ ਤੇਰੀ ਚਰਨ ਧੂੜ ਆਪਣੇ ਮੱਥੇ ਤੇ,

ਨਹਾ ਕੇ ਤੇਰੀ ਰਹਿਮਤ ਦੀ ਬਰਸਾਤ ‘ਚ,

ਹੋ ਗਿਆ ਹਾਂ ਪਾਕ-ਸਾਫ, ਪਵਿੱਤਰ,

ਕਿ ਤੇਰੇ ਚਰਨਾਂ ‘ਚ ਗੰਗਾ ਵਗਦੀ ਏ।  

5.ਸਤਿਗੁਰ |

Satgur


ਸਤਿਗੁਰ ਵੇਖੋ ਆ ਗਿਆ ਏ

ਜਗ  ਦਾ ਤਾਰਣਹਾਰ।

ਪ੍ਰਗਟ ਹੋਇਆ ਸੂਰਜ,

ਮਿਟੀ  ਧੁੰਧ ਦੀ ਲੰਬੀ ਕਾਰ।

ਸਤਿਗੁਰ ਹੈ ਇਕ ਸੂਰਮਾ ,

ਉਸ ਵੱਡਾ ਬੇੜਾ ਚੁਕਿਆ ।

ਅੰਬਰਾਂ ਤਾਈਂ ਪੁਲਾਂਘਾਂ ਪੁੱਟੀਆਂ,

ਸਾਰਾ ਜਗ ਝੁਕਿਆ।

ਮਾਨਵਤਾ ਦਾ ਚਿਤਰ ਚਿਤਰਿਆ,

ਉਹ ਵੱਡਾ ਹੈ ਚਿੱਤਰਕਾਰ।

ਸਤਿਗੁਰ ਵੇਖੋ ਆ ਗਿਆ ਏ

ਜਗ  ਦਾ ਤਾਰਣਹਾਰ। ………..

ਕੋਈ ਮਸਕੀਨ ਨਿਥਾਵਾਂ ਹੋਵੇ,

ਜਾਂ ਹੋਵੇ ਅਨਾਥ।

ਉਹ ਸਭਨਾ ਦੀ ਬਾਂਹ ਫੜ੍ਹ ਕੇ,

ਚਲਦਾ ਹੈ ਸਾਥ - ਸਾਥ।

ਸਭ ਨੂੰ ਹਿਕ ਨਾਲ ਲਾਇਆ,

ਉਸ ਤੋਂ ਮੈਂ ਬਲਿਹਾਰ।

ਸਤਿਗੁਰ ਵੇਖੋ ਆ ਗਿਆ ਏ

ਜਗ  ਦਾ ਤਾਰਣਹਾਰ। ………..

ਇਸਦੀ ਸੋਹਣੀ ਸੂਰਤ ਵਿਚ,

ਸੂਰਤ ਹੈ ਸਭ ਦੀ।

ਇਹ ਗੱਲ ਜੋ ਵੀ ਕਰਦਾ ਹੈ,

ਬਸ ਕਰਦਾ ਹੈ ਰੱਭ ਦੀ।

ਆ ਝੁਕਦੇ ਇਸ ਦਰ ਤੇ,

ਵਰਨ ਬਣੇ ਨੇ ਜੋ ਚਾਰ।

ਸਤਿਗੁਰ ਵੇਖੋ ਆ ਗਿਆ ਏ

ਜਗ  ਦਾ ਤਾਰਣਹਾਰ। ………..

6. ਦੀਦਾਰ ਸੋਹਣੇ ਦਾ |

Didar Sohne Daਕਰਦਾ ਹਾਂ ਦੀਦਾਰ ਸੋਹਣੇ ਦਾ

ਬਾਕੀ ਹਰ ਸ਼ੈਅ ਵਿਸਰ ਗਈ ਏ।


ਤੱਕ -ਤੱਕ ਸੂਰਤ ਸੋਹਣੀ ਸੋਹਣੇ ਦੀ,

ਸੀਰਤ ਮੇਰੀ ਵੀ ਨਿੱਖਰ ਗਈ ਏ।


ਇਕ ਤਸਵੀਰ ਸੀ ਪਈ ਟੋਟੇ- ਟੋਟੇ,

ਪਤਾ ਨਹੀਂ ਕਿੱਥੇ ਬਿਖਰ ਗਈ ਏ।


ਇਕ ਲੌ ਉਤਰੀ ਹੈ ਅਸਮਾਨੋਂ,

ਮੇਰੇ ਧੂੰ -ਧੂੰ ਅੰਦਰ ਵਿਚਰ ਗਈ ਏ।


ਉਹ ਪੁੱਛਦੇ ਨੇ ਕਿ ਖਾਦਾ ਹੈ ਤੂੰ,

ਜੋ ਸ਼ਕਲ ਤੇਰੀ ਵੀ ਨਿੱਖਰ ਗਈ ਏ।  
7. ਦਾਗ |

Daagਥੌੜ੍ਹੇ -ਥੌੜ੍ਹੇ ਸਭ ਕਾਲੇ, 

ਸਭਨਾਂ ਦੀ ਬੁੱਕਲ ਤੇ ਥੌੜ੍ਹੇ -ਥੌੜ੍ਹੇ ਦਾਗ਼,

ਸਭਨਾਂ ਦੇ ਆਸਤੀਨ ‘ਚ,

ਲੁਕਿਆ ਏ ਕੋਈ ਸੱਪ,

ਥੌੜ੍ਹਾ-ਥੌੜ੍ਹਾ ਜ਼ਹਿਰ ਸਭਨਾਂ ਦੇ ਜ਼ਹਿਨ ‘ਚ।

ਜੋ ਬਣਦੇ ਨੇ ਪਾਕ -ਸਾਫ,

ਗੱਲ ਕਰਦੇ ਨੇ ‘ਸੱਚ’ ਦੀ,

ਕਹਿੰਦੇ ਨੇ ਕਿ,

‘ਸੱਚ’ ਬਸ ਉਹਨਾਂ ਦੀ ਹੀ ਜਾਇਦਾਦ ਏ,

ਇਹ ਮਲਕੀਅਤ ਉਹਨਾਂ ਦੀ ਹੀ,

ਥੌੜੀ -ਥੌੜੀ ਮੱਤ ਉਹ ਵੀ ਕਾਲੀ,

ਗੰਦੇ -ਮੰਦੇ ਜਾਲੇ ਉਹਨਾਂ ਮਨਾਂ ਤੇ ਵੀ,

ਜੋ ਕਹਿੰਦੇ ਮਨ ਹੁੰਦਾ ਇਕ ਸਾਫ-ਪਾਕ,

‘ਸੱਚ’ ਨਾਲ ਜੁੜਿਆਂ,

ਇਹ ਕੀ ਸ਼ਰਾਰਤ,

ਇਹ ਕੀ ਖੇਡ,

ਕਿ ਕਰਦੇ ਹਾਂ ਗੱਲ ‘ਸੱਚ’ ਦੀ,

ਪਾਕ ਦੀ, ਸਾਫ ਦੀ,

ਪਰ ਹਾਂ ਥੌੜ੍ਹੇ -ਥੌੜ੍ਹੇ ਸਭ ਕਾਲੇ,

ਸਭਨਾਂ ਦੀ ਬੁੱਕਲ ਤੇ ਥੌੜ੍ਹੇ -ਥੌੜ੍ਹੇ ਦਾਗ਼। 

8. ਯਾਰੀਆਂ ਰਿਸ਼ਤੇ -ਨਾਤੇ |

Yaarian Rishtey Naateਯਾਰੀਆਂ ਰਿਸ਼ਤੇ -ਨਾਤੇ ਝੂਠ ਏ ਨਿਰਾ,

ਗਿੱਲਾ ਪੀਹਣ ਏ,

ਜੋ ਖਿਲਾਰੀ ਬੈਠੇ ਨੇ।


ਕੌਣ ਸੀ ਮੈਂ, ਕਿੱਥੋਂ ਆਇਆ ਸਾਂ,

ਗੱਲ ਸੀ ਕੀ,

ਵਿਸਾਰੀ ਬੈਠੇ ਨੇ।


‘ਸੱਚ’ ਦੇ ਜੋ ਮਾਤਲਾਸ਼ੀ ਨੇ, ਸੋਹਣੇ ਨੇ,

ਸੂਰਤ ਆਪਣੀ,

ਸੰਵਾਰੀ ਬੈਠੇ ਨੇ।


ਕੱਚ ਦੇ ਨਾਲ ਜੋ ਪ੍ਰੀਤਾਂ ਪਾਈਆਂ,

ਕੱਚੇ ਨੇ, ਅਣਜਾਣ ਨੇ,

ਮੇਰੀ ਨਜ਼ਰੇ ਉਝਾੜੀਂ ਬੈਠੇ ਨੇ।


ਫੁੱਲਾਂ ਦੀ ਮਹਿਕ, ਚੰਦਨ ਦੀ ਖੁਸ਼ਬੌ,

ਕੋਈ- ਕੋਈ ਨੇ,

ਜੋ ਖਿਲਾਰੀ ਬੈਠੇ ਨੇ।


ਉਹ ਜੋ ਡਰਦੇ ਨੇ ‘ਸੱਚ’ ਦੇ ਪਰਛਾਵਿਆਂ ਤੌਂ ,

ਆਪਾ ਆਪਣਾ ਹੀ,

ਬਿਗਾੜੀ ਬੈਠੇ ਨੇ।


ਜਿਨ੍ਹਾਂ ਨੂੰ ‘ਸੱਚ’ ਨਾਲ ਕੋਈ ਮਤਲਬ ਨਹੀਂ,

ਸਮਾਂ ਅਜਾਈਂ ਹੀ,

ਗੁਜ਼ਾਰੀਂ ਬੈਠੇ ਨੇ।


ਜੋ ਭੱਝਦੇ ਨੇ, ਸੁਣ ‘ਸੱਚ’ ਦੀ ਆਵਾਜ਼,

ਕੱਚ ਦੀਆਂ ਕੰਧਾਂ ਨੇ,

ਜੋ ਉਲਾਰੀ ਬੈਠੇ ਨੇ।


ਕੀ ਬਣੇਗਾ ਚਾਰ ਵਸਤਾਂ ਕੱਠੀਆਂ ਕਰ,

ਨਜ਼ਰ ਮੇਰੀ ‘ਚ,

ਜੁਆਰੀ ਬੈਠੇ ਨੇ।  

9. ਉਹ ਜੋ ਬਖਸ਼ਿਆ ਗਿਆ |

Uh Jo Bakhshya Gayaਉਹ ਜੋ ਬਖਸ਼ਿਆ ਗਿਆ,

ਕਰਮ- ਕਾਂਡਾਂ ਤੋਂ ਅਜ਼ਾਦ ਏ,

ਮਨ ਦੇ ਹਰ ਬੰਧਨ ਤੋਂ ਮੁਨਕਰ,

ਬੇਪ੍ਰਵਾਹ, ਅਥਾਹ, ਅਜ਼ਾਦ,

ਉਹ ਨਾ ਪੂਜਦਾ ਪਾਣੀ, ਧਰਤੀ, ਅੱਗ,

ਨਾ ਕਰੇ ਇਬਾਰਤ ਕਿਸੇ ਝੂਠ ਦੀ,

ਜੋ ਘੜ੍ਹਿਆ ਜਾਵੇ,

ਤੇ ਆਖ਼ਰ ਇਕ ਦਿਨ ਭੱਜੇ,

ਉਹ ਤਾਂ ਚਾਹੇ ਅਣ-ਟੁਟੇ ਨੂੰ,

ਅਣ -ਭੱਜੇ, ਅਣ -ਘੜ੍ਹੇ, ਅਜਨਮੇ ਨੂੰ,

ਕਰੇ ਉਹ ਪਿਆਰ,

ਪਾਵੇ ਇਸ ਦੀ ਕਦਰ,

ਉਹ ਤਾਂ ਲਾਵੇ ਯਾਰੀ,

‘ਸੱਚ’ ਦੀ ਹਰ ਕਤਰਨ ਨਾਲ,

‘ਸੱਚ’ ਦੇ ਹਰ ਜੀਂਦੇ ਜਾਗਦੇ ਕਤਰੇ ਨੂੰ,

ਲੈਵੇ ਆਪਣੇ ਕਲਾਵੇ ‘ਚ,

ਉਹ ‘ਸੱਚ’ ਦਾ ਮਤਲਾਸ਼ੀ,

‘ਸੱਚ’ ਦਾ ਚਾਹਵਾਨ,

ਪੂਜਦਾ ਏ ਪਾਣੀ, ਧਰਤੀ, ਅੱਗ ਨੂੰ,

ਜਾਣ ਕੇ ਉਸ ਦੀ ਦੇਣ,

ਮੰਨ ਕੇ ਉਸ ਦਾ ਰੂਪ,

ਉਹ ਜੋ ਬਖਸ਼ਿਆ ਗਿਆ,

ਕਰਮ- ਕਾਂਡਾਂ ਤੋਂ ਅਜ਼ਾਦ ਏ,

ਮਨ ਦੇ ਹਰ ਬੰਧਨ ਤੋਂ ਮੁਨਕਰ,

ਬੇਪ੍ਰਵਾਹ, ਅਥਾਹ, ਆਜ਼ਾਦ।  10. ਪਿਆਰ |

Pyarਪਿਆਰ ਇੱਕ ਅਨੋਖੀ ਚੀਜ਼ ਏ,

ਇੱਕ ਵਡਮੁੱਲੀ ਦਾਤ,

ਕੋਈ ਕਰਾਮਾਤੀ ਹੀਰਾ,

ਜੋ ਭਰ ਦੇਂਦਾ ਏ ਮਨ ਦੇ,

ਹਰ ਹਨੇਰੇ ਕੋਨੇ ਨੂੰ,

ਕਿਸੇ ਤਿਲਸਮੀ ਰੋਸ਼ਨੀ ਨਾਲ,

ਪਿਆਰ ਅਰਸ਼ਾਂ ਤੋਂ ਉਤਰਿਆ ਕੋਈ ਫ਼ਰਿਸ਼ਤਾ ਏ,

ਜਿਸ ਨੇ ਆਪਣੀ ਜਾਦੂਈ ਸ਼ਕਤੀ ਨਾਲ,

ਹਰ ਖਾਲੀ ਕਾਸਾ ਭਰ ਦਿੱਤਾ ਏ,

ਤੇ ਠਾਰ ਦਿੱਤਾ ਏ,

ਹਰ ਤਪਦਾ ਹਿਰਦਾ,

ਹਰ ਕੰਬਦੀ ਰੂਹ ਨੂੰ ਜਿਸ ਦਿੱਤਾ ਏ ਸੇਕ,

ਨਿੱਘ, ਅਰਾਮ ਤੇ ਹੌਂਸਲਾ।

ਪਿਆਰ ਉਹ ਵਿਸ਼ਾਲ ਸ਼ਕਤੀ ਏ,

ਜਿਸ ਨੇ ਸਮੰਦਰਾਂ ਵਿਚ ਆਏ ਉਬਾਲਾਂ ਨੂੰ,

ਸ਼ਾਂਤ ਕੀਤਾ ਏ,

ਪਿਆਰ ਉਹ ਮਹਾਨ ਲੌਅ ਏ,

ਜਿਸ ਵਿਚ ਸਭਨਾਂ ਦੀ ਰੂਹ ਇੱਕ ਜਾਪਦੀ ਏ,

ਸਭਨਾਂ ਦਾ ਦੁੱਖ ਇੱਕ ਜਾਪਦਾ ਏ।

ਪਿਆਰ ਕਿਸੇ ਫਿਰਕੇ, ਧਰਮ ਯਾਂ ਜਾਤ ਦੀ ਉਪਜ ਨਹੀਂ,

ਸਗੋਂ ਇਸ ਤੋਂ ਵੱਧ ਏ, ਉੱਪਰ ਏ,

ਇਹ ਉਹ ਸ਼ਕਤੀ ਏ,

ਜੋ ਧਰਮ, ਜਾਤ, ਨਸਲ ਨੂੰ,

ਇਕ ਕਰਕੇ ਜਾਣਦੀ ਏ,

ਵੇਖਦੀ ਏ, ਆਪਣਾਂਦੀ ਏ।

ਪਿਆਰ ਇੱਕ ਅਨੋਖੀ ਚੀਜ਼ ਏ,

ਇੱਕ ਵਡਮੁੱਲੀ ਦਾਤ।11. ਦੋ ਤੁਪਕੇ |

Do Tupkeਦੋ ਤੁਪਕੇ ਪਿਆਰ ਦੇ,

ਭਰ ਦੇ ਮੇਰੀ ਰੂਹ ‘ਚ,

ਤੇ ਘੱਲ ਦੇ ਕਿਤੇ ਅੰਤਰੀਵ ਤਿਹਾਂ ਤੱਕ,

ਜੋ ਬਣ ਜਾਣ,

ਮੇਰੇ ਜੀਣ ਦਾ ਅਧਾਰ,

ਮੇਰੇ ਜੀਣ ਦਾ ਸਹਾਰਾ।

ਇਹ ਜੋ ਕਿਣਕਾ ਮਾਤਰ ਏ,

ਕਾਫੀ ਏ ਮਨ ਨੂੰ ਰੁਸ਼ਣਾਨ ਲਈ,

ਆਲੇ - ਦੁਆਲੇ ਨੂੰ ਮਹਿਕਾਣ ਲਈ,

ਆਖਰ ਇਹ ਹਰ ਸ਼ੈਅ ਦਾ ਅਧਾਰ ਏ,

ਆਸਰਾ ਏ,

ਜੰਮਣ  ਥੀਂ, ਜੀਣ ਥੀਂ,

ਹਰ ਰਾਸ- ਕਸ ਨੂੰ ਪੀਣ ਥੀਂ,

ਬੜਾ ਸਹਾਈ ਏ,

ਤੇ ਬਸ ਜੀਣ ਥੀਂ ਨਹੀਂ,

ਉਸ ਵੇਲੇ ਵੀ ਬੜੇ ਸਹਾਈ ਏ,

ਸਾਰਥਕ ਏ ਇਹ ਕਿਣਕਾ,

ਜਦ ਮੇਰੀ ਰੂਹ ਨੇ ਸ਼ਾਮਲ ਹੋਣਾ ਏ,

ਕਿਸੇ ਅਣਦਿਸਦੀ ਸ਼ੈਅ ‘ਚ,

ਸੱਚਮੁੱਚ ਬਾਰੇ ਕੀਮਤੀ ਨੇ ਇਹ ਦੋ ਤੁਪਕੇ,

ਕਿਉਂ ਨਾ ਖੁੱਲੇ ਦਿਲ ਵੰਡ ਦੇਵੇਂ ਤੂੰ,

ਪਿਆਰ ਦੇ ਇਹ ਦੋ ਤੁਪਕੇ।  
12. ਮਨ ਦੇ ਪਾਰ | Man De Paarਚਲ ਵੇ ਸਾਥੀਆ,

ਮਨ ਦੇ ਪਾਰ ਚਲੀਏ,


ਮਨ ਦੇ ਪਾਰ,

ਸੁਖਾਂ ਦੀ ਨਗਰੀ ਏ,

ਆਨੰਦ ਦਾ ਸਾਗਰ ਏ,

ਸੰਤੋਖ ਦੀ ਝੀਲ ਏ,

ਪਿਆਰ ਦੀ ਠੰਡੀ, ਮਿੱਠੀ ਛਾਂ ਏ,

ਸ਼ਾਂਤੀ, ਸ਼ੁਕਰ, ਸਬਰ ਦਾ ਸਾਥ ਏ ਓਥੇ,

ਓਥੇ ਉਗਦੇ ਨੇ ਫੁੱਲ, ਬੂਟੇ,

ਨਿਮਰਤਾ ਦੇ,

ਸੰਤੋਖ ਦੇ,

ਹੁਕਮ ਵਿਚ ਵਹਿਣ ਦੇ।  
13. ਸਹਿਜ | Sahajਸਹਿਜ ਦੀ ਧਰਤੀ ਤੇ ਪੱਬ ਧਰਦਿਆਂ,

ਮਨ ਸੋਂ ਗਿਆ ਏ।

ਆਪੇ ਦੀ ਆਪ ਨਾਲ ਸਾਂਝ ਹੋਈ,

ਇਹ ਕੀ ਹੋ ਗਿਆ ਏ।

ਵਰ੍ਹਿਆਂ ਦਾ ਸਾਂਭਿਆ ਜੋ ਕੂੜ- ਕਬਾੜਾ,

ਕਿੱਥੇ ਏ, ਖੋ ਗਿਆ ਏ।

ਕਿਹੜੇ ਸੀ ਚੜ੍ਹੇ ਰੰਗ ਬੇ- ਹਿਸਾਬੇ,

ਜੋ ਮਨ ਧੋ ਗਿਆ ਏ।  

ਕੱਚ ਦਾ ਜੋ ਕੱਚ ਨਾਲ ਪਿਆਰ ਸੀ,

ਦੂਰ ਹੋ ਰੋ ਗਿਆ ਏ।  

ਪਿਆਰ ਦੇ ਧਾਗੇ ‘ਚ ਸੁਖਾਂ ਦੇ ਮੋਤੀ,

ਕੌਣ ਏ, ਜੋ ਪਰੋ ਗਿਆ ਏ।

ਅਰਸ਼ਾਂ ਤੋਂ ਉਤਰਿਆ ਰੂਹ ‘ਚ ਵਸਿਆ,

ਨੂਰ ਏ ਜੋ ਸਮੋ ਗਿਆ ਏ।  
14. ਬਖਸ਼ੀਆਂ ਹੋਈਆਂ ਰੂਹਾਂ |
Bakhshian Hoiyan Roohanਜੁੜ ਬੈਠੀਆਂ ਨੇ,

ਸੱਚ ਦੇ ਦਰਬਾਰ ‘ਚ,

ਬਖਸ਼ੀਆਂ ਹੋਈਆਂ ਰੂਹਾਂ,

ਤੇ ਗੱਲਾਂ ਕਰਦੀਆਂ ਨੇ ਸੱਚ - ਕੱਚ ਦੀਆਂ,

ਸੱਚ ਨੂੰ ਕੱਚ ਨਾਲੋਂ,

ਨਿਖੇੜ - ਨਿਖੇੜ ਕਰਦਿਆਂ ਵੱਖ,

ਮਨ- ਬੁੱਧੀ ਦੀ ਚਾਦਰ ਤੇ,

ਪਾਈ ਜਾਂਦੀਆਂ ਛਾਪ ਸੱਚ ਦੀ,

ਆਤਮਾ ਦੀ ਕਾਲੀ ਪੱਟੀ ਨੂੰ,

ਧੋਂਦੀਆਂ ਸ਼ਬਦ ਦੇ ਸਾਬਣ ਨਾਲ।  

ਪੀਂਦੀਆਂ ਅੰਮ੍ਰਿਤ ਦੇ ਘੁੱਟ,

ਡੁਬਦੀਆਂ - ਤੈਰਦੀਆਂ ਆਨੰਦ ਦੇ ਸਾਗਰਾਂ,

ਨਿਤ ਦੀਆਂ ਨ੍ਹਾਤੀਆਂ - ਧੋਤੀਆਂ,

ਨਵੀਆਂ,ਨਿਖਰੀਆਂ, ਖਿੜੀਆਂ,

ਜੁੜ ਬੈਠੀਆਂ ਨੇ ਆਪਣੇ ਵਜੂਦ ਨਾਲ,

ਇੱਕ ਨਾਲ ਇੱਕ -ਮਿੱਕ ਹੋਈਆਂ,

ਇੰਝ ਕਾਗੋਂ ਹੰਸ ਬਣੀਆਂ,

ਅਨਹੱਦੇ ਨਾਲ,

ਹੋ ਬੈਠੀਆਂ ਇਕ ਸੁਰ - ਤਾਲ,

ਸੱਚਮੁੱਚ ਹੀ, ਬਖਸ਼ੀਆਂ ਗਈਆਂ ਨੇ,

ਸੱਚ ਦੇ ਦਰਬਾਰ ‘ਚ,

ਜੁੜ ਬੈਠੀਆਂ ਇਹ ਰੂਹਾਂ।
15. ‘ਸੱਚ' |

Sach
ਪੱਸਰ ਗਿਆ ਏ ‘ਸੱਚ’,

ਵਰਤ ਗਿਆ ਏ ਸੱਚ,

ਮਨ ਦੇ ਤਲ ਤੇ,

ਤੇ ਸੱਚ ਦੇ ਪਸਰਦਿਆਂ ਹੀ,

ਸੱਚ ਦੇ ਵਰਤਦਿਆਂ ਹੀ,

ਪਤਾ ਲੱਗਿਆ ਏ,

ਸੱਚ ਨੇ ਦੱਸਿਆ ਏ,  

ਕਿ 'ਸੱਚ' ਉੱਚਾ ਏ,

ਸੁੱਚਾ ਏ,

ਪਾਕ ਏ,

ਪਵਿੱਤਰ ਏ,

ਨਿਰਮਲ ਤੇ ਨਿਰਛਲ ਏ।  

16. ਤੂੰ ਹੀ ਤੂੰ |

Tu Hi Tuਅੰਬੀਆਂ ਦੇ ਬੂਰ ‘ਚ,

ਮਿੱਟੀ ਤੇ ਧੂੜ ‘ਚ,

ਹਨੇਰੇ ਤੇ ਨੂਰ ‘ਚ,

ਤੂੰ ਹੀ ਤੂੰ ………………


ਖੁਸ਼ੀ ਤੇ ਗ਼ਮੀ ‘ਚ,

ਅੱਖਾਂ ਦੀ ਨਮੀਂ ‘ਚ,

ਹਰ ਗਲ ਥਮੀ ‘ਚ,

ਤੂੰ ਹੀ ਤੂੰ ………………ਵਹਿੰਦੇ ਹੋਏ ਪਾਣੀ ‘ਚ,

ਬਚਪਨ ‘ਚ, ਜਵਾਨੀ ‘ਚ,

ਹਰ ਸ਼ੈਅ ਆਣੀ- ਜਾਣੀ ‘ਚ,

ਤੂੰ ਹੀ ਤੂੰ ………………ਤੇਰੀ ਮੇਰੀ ਗੱਲ ‘ਚ,

ਹਰ ਹਲਚਲ ‘ਚ,

ਅੱਜ ਵੀ ਤੇ ਕੱਲ ‘ਚ,

ਤੂੰ ਹੀ ਤੂੰ ………………


ਹਾਸੇ ਤੇ ਸਿਆਪੇ ‘ਚ,

ਪੁੱਤ ਤੇ ਮਾਪੇ ‘ਚ,

ਹਰ ਥਾਪ- ਉਥਾਪੇ ‘ਚ,

ਤੂੰ ਹੀ ਤੂੰ ………………
17. ਗੱਲ ਇਕ ਦੀ |

GALL EK DIਤੂੰ, ਮੈਂ ਤੇ ਉਹ,

ਇੱਕ ਦੀ ਹੀ ਸੰਤਾਨ,

ਇੱਕ ਦੇ ਹੀ ਅੰਸ਼,

ਇੱਕੋ ਹੀ ਸਾਡਾ ਮੂਲ - ਸਰੋਤ ਤੇ ਠਿਕਾਣਾ,

ਸਾਂਝਾ ਸਾਹਿਬ ਪਿਓ ਏ ਸਾਡਾ,

ਇੱਕ ਹੀ ਬਾਗ਼ ਦੇ ਫੁੱਲ -ਬੂਟੇ ਅਸੀਂ ਸਾਰੇ,

ਇੱਕ ਹੀ ਅੰਬਰ ਦੇ ਛੋਟੇ - ਵੱਡੇ ਤਾਰੇ,

ਇੱਕ ਹੀ ਸੂਰਜ ਦੀਆਂ ਕਿਰਨਾਂ,

ਰਿਸ਼ਮਾਂ ਅਸੀਂ ਇੱਕ ਹੀ ਚੰਨ ਦੀਆਂ,

ਫਿਰ ਕਿਉਂ ਰੌਲਾ ਪਾਇਆ ਏ,

ਤੇਰ-  ਮੇਰ ਦਾ,

ਕਿਉਂ ਵੰਡ ਦਿੱਤਾ ਏ ਪਿਉ ਨੂੰ,

ਨਾਵਾਂ ਦਾ ਚੱਕਰ ਚ,

ਹੇ ਅਣਜਾਣ, ਨਾਦਾਨ ਬੰਦੇ ਭੁੱਲ ਬੈਠਾ ਏਂ,

ਪਾਣੀ ਤਾਂ ਪਾਣੀ ਏ,

ਤੇ ਜਲ, ਨੀਰ, ਵਾਟਰ, ਆਬ,

ਵਖੋ - ਵੱਖਰੇ ਨਾਂ।

ਤੂੰ, ਮੈਂ ਤੇ ਉਹ,

ਇੱਕ ਦੀ ਹੀ ਸੰਤਾਨ,

ਇੱਕ ਦੇ ਹੀ ਅੰਸ਼।  
18. ਮਨਮੁੱਖ ਗੁਰਮੁੱਖ |

Manmukh Gurmukhਮਨਮੁੱਖ

ਮੂਰਖ ਅੰਨਾ ਬੰਦਾ

ਮਨ ਦੀ ਖੱਟੀ

ਖਾਈ ਜਾਂਦਾ।


ਗੁਰਮੁੱਖ

ਗੁਰ ਦੀ ਗੱਲ ਪਾਲੇ

ਗੁਰ ਦੀ ਰਹਿਮਤ

ਪਈ ਜਾਂਦਾ।


ਮਨਮੁੱਖ

ਕੂਕੇ ਤੇ ਫਰਿਆਦ ਕਰੇ

ਦਿਨ ਰਾਤੀਂ

ਕੁਰਲਾਈ ਜਾਂਦਾ।


ਗੁਰਮੁੱਖ

ਮੰਨੇ ਭਾਣੇ ਨੂੰ

ਗੁਰ ਦੀ ਮਹਿਮਾ

ਗਾਈ ਜਾਂਦਾ।


ਮਨਮੁੱਖ

ਮਨ ਦੀ ਸਾਰ ਨਾ ਜਾਣੇ,

ਮਨਮੱਤ ਨੂੰ

ਅਪਣਾਈ ਜਾਂਦਾ।


ਗੁਰਮੁੱਖ

ਮਨ ਦਾ ਭੇਦ ਜਾਣਦਾ

ਮਨਮਤ ਨੂੰ

ਦਫਨਾਈ ਜਾਂਦਾ।


ਮਨਮੁੱਖ

ਲੋਭੀ ਏ ਹੰਕਾਰੀ ਏ

ਜੋ ਮਿਲੇ

ਉਹ ਖਾਈ ਜਾਂਦਾ।  


ਗੁਰਮੁਖ

ਗੁਰ ਦਾ ਹੁਕਮ ਮੰਨ ਕੇ

ਭਾਣੇ ਨੂੰ

ਆਪਣੀ ਜਾਂਦਾ।
19. ਸੱਚ ਦਾ ਗਿਆਨ |

Sach Da Gyanਜ਼ਹਿਨਾ ਤਕ ਪਹੁੰਚੇਗਾ ਜਦ,

ਸੱਚ ਦਾ ਗਿਆਨ,

ਤਾਂ ਸਾਦੀਆਂ ਤੋਂ ਬੰਦ ਪਿਆ ਦਰਵਾਜਾ,

ਖੁੱਲ ਜਾਵੇਗਾ,

ਫਿਰ ਬਦਲ ਜਾਣਗੀਆਂ ਕਦਰਾਂ, ਕੀਮਤਾਂ,

ਅਕੀਦੇ ਤੇ ਵਿਸ਼ਵਾਸ,

ਫਿਰ ਰਭ ਜੰਗਲਾਂ ‘ਚ ਨਹੀਂ,

ਨਜ਼ਰ ਆਵੇਗਾ ਤੇਰੇ ‘ਚ, ਮੇਰੇ ‘ਚ, ਉਹਦੇ ‘ਚ।

ਮਨ, ਜ਼ਹਿਨ, ਸੋਚਾਂ ਸਭ ਹੋਣਗੇ ਰੋਸ਼ਨ,

ਬਾਕੀ ਨਾ ਰਹੇਗੀ ਲੁੱਟ - ਖਸੁੱਟ,

ਕਾਮਿਆਂ ਦੀ, ਕਿਰਤੀਆਂ ਦੀ,

ਮਿਲੇਗਾ ਉਹਨਾਂ ਨੂੰ ਆਪਣਾ ਹਿੱਸਾ,

ਜੀਣ ਜੋਗਾ ਸਾਹ ਉਹਨਾਂ ਨੂੰ ਵੀ ਨਸੀਬ ਹੋਵੇਗਾ।

ਫਿਰ ਹੋਵੇਗਾ ਅੰਤ,

ਚਿੜ੍ਹ - ਚਿੜ੍ਹ ਦਾ,  ਥੁੜ੍ਹ ਦਾ, ਭੁੱਖ ਦਾ,

ਲੋਭ ਦਾ ਤੇ ਲਾਲਚ ਦਾ,

ਫਿਰ ਸੜ੍ਹਕ ਤੇ ਡਿਗਿਆ ਬੰਦਾ ਜਾਪੇਗਾ,

ਆਪਣਾ ਹੀ ਜੀਅ,

ਤੇ ਉਹ ਜੋ ਬਣੇ ਬੈਠੇ ਨੇ ਆਦਮਖੋਰ,

ਜ੍ਹਿਨਾਂ ਨੂੰ ਵੇਖ ਰੂਹ ਕੰਬਦੀ ਏ,

ਸਭ ਬਦਲ ਜਾਣਗੇ,

ਇਨਸਾਨ ਦੇ ਰੂਪ ‘ਚ,

ਜਦ  ਪਹੁੰਚੇਗਾ ਉਨ੍ਹਾਂ ਦੇ ਜ਼ਹਿਨਾ ਤੱਕ,

ਆਤਮਾਂ ਤੱਕ,

‘ਸੱਚ’ ਦਾ ਗਿਆਨ।  20.  ਐ ਹਨੇਰਿਓ ! 

Ai Hanereo


ਐ ਹਨੇਰਿਓ !


ਐ ਵਿਕਾਰਾਂ ਦੀ ਹਵਾਓ !

ਐ ਪਾਪ ਦੀ ਸ਼ਕਤੀਓ !

ਪਰਾਂ ਹਟੋ,

ਇੱਕ ਸੱਚ ਦੀ ਲੌ ਆਈ ਏ,

ਜੋ ਅਜ਼ਲਾਂ ਤੋਂ ਕਾਇਮ ਏ, ਦਾਇਮ ਏ,

ਰੋਸ਼ਨ ਏ,

ਹੋ ਜਾਣ ਦੋ ਮੱਥੇ ‘ਚ ਉਜਾਲਾ,

ਲੱਗ ਜਾਣ ਦੋ ਮਨ ਤੇ ਕੋਈ ਛਾਪ,

ਜਗ ਜਾਣ ਦੋ ਚਰਾਗ ਸੁਤੇ,

ਕਰ ਜਾਣ ਦੋ ਆਪਣੇ ਚਿੱਟ ‘ਚ,  ਇਸ ਨੂੰ ਘਰ,

ਤੇ ਫਿਰ ਸੰਤਾਪੇ ਹੋਇ ਮਨੁੱਖੋ,

‘ਸੱਚ’ ਦੀ ਚਾਦਰ ‘ਚ ਲਿਪਟ ਕੇ,

ਮਾਰ ਕੇ ਹਨੇਰੇ ਨੂੰ ਠੋਕਰ,

ਹੋਵੋ ਸੁਰਖਰੂ,

ਬਣੋ, ਸੱਚੇ - ਸੁੱਚੇ,

ਪਾਕ ਤੇ ਪਵਿੱਤਰ। 
21. ਪੂਰੇ ਸ਼ਾਹ | 

Poore Shahਉਹ ਜੋ ਜੁੜੇ ਨੇ ਪੱਕੇ, ਬਣ ਗਏ ਨੇ ਪੂਰੇ ਸ਼ਾਹ।

ਦਾਤ ਸਤਿਗੁਰ ਤੋਂ ਲੈ ਕੇ, ਕਰਦੇ ਨੇ ਵਾਹ - ਵਾਹ।।


ਕਈ ਖਿੱਝਦੇ ਸਨ ਜੋ, ਪਾਂਡੇ ਸਨ ਜੋ ਰੌਲਾ।

ਬੰਦੇ ਬਣੇ ਨੇ ਪੂਰੇ, ਬੇਫਿਕਰੇ ਤੇ  ਬੇਪ੍ਰਵਾਹ।।


‘ਸੱਚ’ ਨੂੰ ਫੜ੍ਹ ਹੱਥੀਂ, ਜੱਫੀ ਘੁੱਟ ਪਾਈ ਏ।

ਝੂਠ ਦੇ ਸਭ ਕਿਲਿਆਂ ਨੂੰ, ਦੇ ਦਿੱਤਾ ਏ ਢਾਹ।।


ਸ਼ਾਂਤੀ ਦੇ ਪੁੰਜ ਨੇ ਜੋ, ਨਿਮਰਤਾ ਦੇ ਆਸ਼ਕ।

ਅਹਿਮ ਵਾਲੇ ਕੱਪੜੇ, ਸਭ ਦਿੱਤੇ ਨੇ ਲਾਹ।।


ਜਿਨ੍ਹਾਂ ਖਾਦੀਆਂ ਕਈ, ਹਨੇਰਿਆਂ ‘ਚ ਠੋਕਰਾਂ।

ਵੇਖੋ ਉਹ ਚਿਹਰੇ, ਮਾਰਨ ਸੱਚ ਦੀ ਭਾਹ।।


ਖ਼ਾਕ ਏ ਸਭ ਝੂਠ, ਜਿੰਨੀਆਂ ਵੀ ਮੰਜ਼ਲਾਂ।

ਮੂੰਹ ਮੌੜ੍ਹ ਦੁਨੀਆਂ ਤੌਂ, ਆਸ਼ਕਾਂ ਫੜੀ ਏ ਰਾਹ।।22. ਚਾਹਿਆ ਤੇ ਮੰਗਿਆ |

Chaheya Te Mangeyaਪਹਿਲਾਂ ਚਾਹਿਆ,

ਲੱਭਿਆ ਤੇ ਖੋਜਿਆ,

ਉੱਤੋਂ ਕੋਸ਼ਸ਼ਾਂ ਕਈ ਕੀਤੀਆਂ,

ਫਿਰ ਥੱਕਿਆ, ਹਾਰਿਆ ਤੇ ਟੁਟਿਆ,

ਜਦ ਮੰਗਿਆ, ਤਾਂ ਪਾਇਆ।

ਰਹਿਮਤਾਂ ਦਾ ਦਰ ਖੁੱਲਿਆ,

ਮੈਂ ਨਾਲ - ਨਾਲ ਚਲਿਆ,

ਦੇਖਿਆ, ਭਾਲਿਆ, ਪੜਚੋਲਿਆ,

ਜਦ ਸਾਫ਼ ਨਜ਼ਰੀਂ ਆਇਆ,

ਪਵਿੱਤਰ ਮੈਂ ਪਾਇਆ,

ਤਾਂ ਸਾਂਭ - ਸਾਂਭ ਰੱਖਿਆ,

ਗਟ - ਗਟ ਮੈਂ ਪੀਤਾ,

ਹੁਣ ਰਹਿੰਦਾ ਹਾਂ ਜੁੜਿਆ,

‘ਸੱਚ’ ਨਾਲ ਤੁਰਿਆ।  23. ਚੱਲੋ ਤੁਰੀਏ | 

Challo Turiye ਤੁਰੀਏ,

‘ਸੱਚ’ ਦੀ ਰਾਹ ਤੇ,

ਜੀਵਨ ਪੈਂਡਾ ਕਰੀਏ ਸੌਖਾ,

ਮਨਾਂ ਚੋਂ ਕੱਢ ਕੇ ਵੈਰ - ਵਿਰੋਧ,

ਧਰਤ ਨੂੰ ਬਣਾਈਏ ਸੁਅਰਗ,

‘ਸੱਚ’ ਦੇ ਪਾਂਧੀ ਬਣ,

ਭਰੀਏ ਹਾਮੀ ‘ਸੱਚ’ ਦੀ,

ਸੁਤਿਆਂ ਦੀ ਅੱਖਾਂ ਵਿਚ ਮਾਰ ਕੇ ਛਿੱਟੇ ਰੋਸ਼ਨੀ ਦੇ,

ਸੇਵਰ ਦਾ ਅਹਿਸਾਸ ਕਰਾਈਏ,

ਦੇ ਕੇ ਹੌਕਾ ਚੌਗਿਰਦੇ ‘ਚ,

ਸੱਦੀਏ ਅਮਨ ਨੂੰ ਆਪਣੇ ਘਰੀਂ,

ਸ਼ਾਂਤੀ ਦੀ ਦੇਵੀ ਨੂੰ ਬਿਠਾ ਕੇ ਰਾਜ,

ਵੇਖੀਏ ਚਹੁੰ ਪਾਸੀਂ ਪਸਰਿਆ ਸਕੂਨ,

ਲੱਗ ਇੱਕ - ਦੂਜੇ ਦੇ ਗਲੇ,

ਪਾਈਏ ਭਾਈਚਾਰੇ ਦੀ ਸਾਂਝ,

ਚਲੋ, ਇੱਕ ਵਾਰ ਤਾਂ ਚੱਲੋ,

ਕਰੋ ਥੋੜ੍ਹਾ ਜਿਹਾ ਜੇਰਾ,

ਕਰੋ ਥੋੜ੍ਹੀ ਜਿਹੀ ਹਿੰਮਤ,

ਤੇ ਤੁਰੋ ਮੇਰੇ ਨਾਲ,

‘ਸੱਚ’ ਦੀ ਰਾਹ ਤੇ।  

24. ‘ਸੱਚ’ ਨਾਲ ਜੁੜ੍ਹਨ ਵਾਲਿਓ | 

Sach Nal Juran Waleyo‘ਸੱਚ’ ਨਾਲ ਜੁੜ੍ਹਨ ਵਾਲਿਓ,

ਹੋ ਗਏ ਹੋ ਪਾਕ - ਸਾਫ,

ਅੰਦਰੋਂ - ਬਾਹਰੋਂ,

ਲਿਸ਼ਕਦੇ ਹੋ ਕੱਚ ਦੇ ਬਰਤਨਾਂ ਵਾਂਗ,

ਤੇ ਉਤਰ ਗਏ ਨੇ ਸਾਰੇ ਪਰਦੇ,

ਪਏ ਸਨ ਜੋ ਤੁਹਾਡੀ ਮੱਤ ਤੇ,

ਹੁਣ ਤੁਹਾਡੀ ਤਲੀ ਤੇ ਟਿਕੇ ਨੇ,

ਹੀਰੇ, ਮੋਤੀ, ਜਵਾਹਰਾਤ,

ਵੰਡਣ ਲਈ,

ਤਾਜ਼ੇ ਖਿੜ੍ਹੇ ਫੁੱਲਾਂ ਦੀ ਖੁਸ਼ਬੋ,

ਹੁਣ ਵਸਦੀ ਹੈ ਤੁਹਾਡੇ ਹੱਥਾਂ ‘ਚ,

ਤਾਹੀਂ ਤਾਂ ਬੈਠੀਆਂ ਨੇ ਢੁਕ - ਢੁਕ,

ਤਿਹਾਈਆਂ ਰੂਹਾਂ,

ਤੁਹਾਡੇ ਕੋਲ,

ਪੀਣ ਨੂੰ ਦੋ ਘੁੱਟ,

ਅੰਮ੍ਰਿਤ ਦੇ।  

25. ਤੇਰੀ ਗੋਦ ‘ਚ ਬੈਠ | 

Teri God 'ch Baithਸਿੱਖੇ ਨੇ ਸਾਰੇ ਗੁਣ,

ਤੇਰੀ ਗੋਦ ‘ਚ ਬੈਠ,

ਜਦ ਤੂੰ ਪੁਚਕਾਰਿਆ ਏ,

ਆਪਣਾ ਜਾਣ,

ਤਾਂ ਸਭਨਾਂ ‘ਚ  ਤੇਰੀ ਸੂਰਤ,

ਨਜ਼ਰ ਆਈ ਏ।

ਨਜ਼ਰ ਆਈ ਏ,

ਹੁਣ, ਹਰ ਪੱਤੇ ਤੇ ਸੂਰਤ ਤੇਰੀ,

ਹਰ ਹੋਂਦ ਦੇ ਜ਼ਰੇ ‘ਚ ਤੇਰਾ ਵਾਸ,

ਤੇ ਉਹ ਜੋ ਉੱਚੇ - ਨੀਵੇਂ ਪਹਾੜ,

ਜਾਤ - ਪਾਤ ਦੇ, ਕਾਲੇ - ਗੋਰੇ ਦੇ,

ਤੇਰ - ਮੇਰ ਦੇ,

ਮਲੀਆ ਮੇਟ ਨੇ ਹੁਣ,

ਮੇਰੀ -ਮੇਰੀ, ਮੈਂ- ਮੈਂ,

ਉੱਡ - ਪੁੱਡ ਗਈ ਏ,

ਬੀਜ ਫੁੱਟੇ ਨੇ ਹੁਣ ਨਵੇਂ,

ਤੇ ਨਵੀਆਂ ਕੋਪਲਾਂ ਤੇ ਹੁਣ ਇੱਕੋ ਹੀ ਨਾਂ ਏ,

ਤੂੰ - ਤੂੰ ਦਾ,

ਆਖ਼ਰ ਸਿੱਖੇ ਨੇ ਸਾਰੇ ਗੁਣ,

ਤੇਰੀ ਗੋਦੀ ‘ਚ ਬਹਿ।

26. ਤੇਰੀਆਂ ਨੇ ਸਭ ਸੂਰਤਾ | 

Teriyan Ne Sabh Surtanਤੇਰੀਆਂ ਨੇ ਸਭ ਸੂਰਤਾ,

ਸ਼ਕਲਾਂ, ਬੇਸ਼ਕਲਾਂ ਸਭ ਤੇਰੀਆਂ,

ਤੂੰ ਇੰਨ੍ਹਾ ਦਾ ਮਾਲਕ।

ਮਿੱਟੀ, ਪੱਥਰ ਯਾਂ ਧਾਤ ਦੀਆਂ,

ਯਾਂ ਹੱਡ - ਮਾਸ ਦੀਆਂ ਹੋਵਣ,

ਕਿਸੇ ਬੂੰਦ ਤੋਂ ਜਣੀਆਂ,

ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।

ਉੱਚੀਆਂ, ਲੰਬੀਆਂ ਯਾਂ ਠਿਗਣੀਆਂ,

ਗੋਰੀਆਂ, ਚਿੱਟੀਆਂ ਯਾਂ ਕਾਲੀਆਂ ਕਾਲੂਟੀਆਂ,

ਸਭ ਤੈਥੋਂ ਜੰਮੀਆਂ,

ਵਿਚ ਤੇਰੇ ਸਮੋਂਦੀਆਂ,

ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।

ਹੰਕਾਰ ‘ਚ ਭਿੱਜੀਆਂ, ਨਿਚੜ੍ਹੀਆਂ,

ਯਾਂ ਨਿਮਾਣੀਆਂ ਹੋ ਨਿੰਮੀਆਂ,

ਝੂਰ - ਝੂਰ ਟੁੱਟੀਆਂ,

ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।

ਅਣਦਿਸਦੇ ਹੱਥਾਂ ਨੇ ਘੜੀਆਂ,

ਅਣਦਿਸਦੇ ਨੇ ਚਿੱਤਰੀਆਂ,

ਨਕਾਸ਼ੀਆਂ, ਸਜਾਈਆਂ, ਸੰਵਾਰੀਆਂ,

ਕੁੱਝ ਧਰਤ ਤੇ, ਕੁਝ ਅਸਮਾਨੀਂ,

ਕੁਝ ਜਾ ਸਮੰਦਰਾਂ ਵੜੀਆਂ,

ਤੇਰੀਆਂ ਨੇ ਸਭ ਸੂਰਤਾ,

ਸ਼ਕਲਾਂ, ਬੇਸ਼ਕਲਾਂ ਸਭ ਤੇਰੀਆਂ,

ਤੂੰ ਇੰਨ੍ਹਾ ਦਾ ਮਾਲਕ।

ਮਿੱਟੀ, ਪੱਥਰ ਯਾਂ ਧਾਤ ਦੀਆਂ,

ਯਾਂ ਹੱਡ - ਮਾਸ ਦੀਆਂ ਹੋਵਣ,

ਕਿਸੇ ਬੂੰਦ ਤੋਂ ਜਾਣੀਆਂ,

ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।

27. ਮਿਲ ਜਾਂਦੇ ਨੇ ਅਕਸਰ | 

Mil Jande Ne Aksarਮਿਲ ਜਾਂਦੇ ਨੇ ਅਕਸਰ,

ਗਲੀ, ਮੌੜ, ਸੜਕ ਕਿਨਾਰੇ,

ਮੰਦਰ, ਮਸਜਦ, ਗੁਰਦੁਆਰੇ,

ਨਹੀਂ ਮਿਲਦਾ ਤਾਂ,

ਇੱਕ ਪਿਆਰ ਭਰਿਆ ਦਿਲ,

ਹੋਵੇ ਅਸੂਲ ਜਿਸ ਦਾ,

ਇਬਾਦਤ ਇਨਸਾਨੀਅਤ ਦੀ,

ਜਿਸ ਹੋਵੇ ਪਹਿਨਿਆ,

ਗਹਿਨਾ, ਨਿਵ ਚੱਲਣ ਦਾ,

ਜੋ ਹੋਵੇ ਪਿਆਰ ਨਾਲ ਲਬਾਲਬ,

ਹੋਵੇ ਜੋ ਇੱਕ ਨਾਲ ਇੱਕ - ਮਿਕ,

ਬੋਲੇ ਬੋਲ ਸ਼ਹਿਦ ਤੋਂ ਮਿੱਠੇ,

ਖਾਵੇ ਜੋ ਹੱਕ- ਹਲਾਲ ਦੀ ਕਮਾਈ,

ਸ਼ਾਂਤੀ ਦਾ ਹੋਵੇ ਜੋ ਪੁੰਜ,

ਤੇ ਜਿਸ ਦੇ ਸੀਨੇ ‘ਚੋਂ ਫੁੱਟਣ ਦਰਿਆ,

ਵਿਸ਼ਾਲਤਾ ਦੇ,

ਸਮਦ੍ਰਿਸ਼ਟੀ ਦੇ,

ਆਪਣੇਪਣ ਦੇ। 28. ਸੁੱਖ ਸਾਗਰ | 

Sukh Sagar              ਸੁੱਖ ਸਾਗਰ ਮਿਲਿਆ ਏ,

ਤਨ  - ਮਨ ਸ਼ੀਤਲ ਗਿਆ ਏ ਹੋ।

ਪੋਣਾਂ ਠੰਡੀਆਂ ਨੇ ਵਗੀਆਂ,

ਰੂਹਾਂ ਖਿੜੀਆਂ ਨੇ ਵੇਖੋ ਹੋ।


ਨਿਸ - ਨਿਤ ਨ੍ਹਾਂਦੀਆਂ ਵਿਚ ਸਾਗਰਾਂ,

ਨ ਥਕਦੀਆਂ ਵੇ ਕਦੀ ਹੋ।

ਸਾਗਰਾਂ ਨੂੰ ਪੀਦੀਆਂ ਜੀਂਦੀਆਂ,

ਨਾ ਕਦੇ ਮਰਦੀਆਂ ਵੇ ਹੋ।


ਚੜ੍ਹਦੀਆਂ ਨੇ ਅਸਮਾਨੀਂ,

ਜਾਂਦੀਆਂ ਉਡਦੀਆਂ ਵੇ ਹੋ।

ਸੋਗਾਂ ਨੂੰ ਬੈਠੀਆਂ ਭੁੱਲ,

ਸਦਾ ਗਾਂਦੀਆਂ ਸੋਹਲੇ ਵੇ ਹੋ।


ਚੰਦਨ ਦੀ ਵਾੜੀ ‘ਚ ਵੜ੍ਹੀਆਂ,

ਹੋਈਆਂ ਆਪ ਖ਼ੁਸ਼ਬੋਈਆਂ ਵੇ ਹੋ।

ਗੁਲਾਬਾਂ ਦੇ ਅੱਤਰ ‘ਚ ਭਿੱਜੀਆਂ,

ਗਈਆਂ ਹਾਰਾਂ ‘ਚ ਪਰੋ।


ਕਿਹੜ੍ਹੀ ਇਹ ਥਾਂ ਸੋਹਨੀ,

ਪੱਬ ਜਿਥੇ ਗਿਆ ਏ ਧਰੋ।

ਸਤਿਗੁਰ ਦੀ ਮਿਹਰ ਦਾ ਸਦਕਾ,

ਭਜਦਾ  ਜਾਂਦਾ, ਗਿਆ ਏ ਖੜ੍ਹੋ। 
29. ਜੋ ‘ਸੱਚ’ ਦਾ ਧਾਰਨੀ | 

Jo Sach Da Dharani


ਜੋ ‘ਸੱਚ’ ਦਾ ਧਾਰਨੀ,

ਸੁੱਚ ਦਾ ਵੀ ਧਾਰਨੀ,

ਉੱਚਾ - ਸੁੱਚਾ,

ਝੂਠ - ਜੂਠ ਤੋਂ ਪਰਾਂ,

ਬਣਾਵਟ ਤੋਂ ਸੱਖਣਾ,

ਕੋਈ  ਅਨੋਖਾ ਜੀਵ,

ਭਾਸੇ ਨਾ ਧਰਤ ਦਾ,

ਅਰਸ਼ਾਂ ਤੋਂ ਉੱਚਾ,

ਸਾਗਰਾਂ ਤੋਂ ਗਹਿਰਾ,

ਕਿਸੇ ਦੇ ਨਾ ਮੇਚ ਦਾ,

ਸਾਰਿਆਂ ‘ਚ ਵਸਦਾ,

ਸਭਨਾਂ ਤੋਂ ਵੱਖਰਾ,

ਅਲਬੇਲਾ -  ਅਜੀਬ,

ਪਰ ‘ਸੱਚ’ ਦਾ ਧਾਰਨੀ,

ਸੁੱਚ ਦਾ ਧਾਰਨੀ।  30.  ਤੈਨੂੰ ਤੱਕਿਆ  ਸੀ | 

Tainu Takia Si
ਤੱਕਿਆ ਸੀ ਤੈਨੂੰ,

ਤੇਰੀ ਅਸੀਸ 'ਚ, 

ਤੇਰੀ ਮਿਹਰ 'ਚ ,

ਤੇਰੀ ਦਇਆ 'ਚ,

ਮਿਲਦੇ ਹਰ ਚੰਗੇ - ਮੰਦੇ, 

ਕਰਮ ਦੇ ਫਲ  'ਚ, 

ਹੋਏ ਸਨ ਦੀਦਾਰ ਤੇਰੇ,

ਕਰਮ ਦੇ ਅਟੱਲ ਸਿਧਾਂਤ ਦੇ, 

ਜਦ - ਜਦ ਵੀ ਆਈ,

ਸਹਿਜੇ ਜਿਹੇ,

ਮੇਰੇ ਅੰਦਰੋਂ ਕੋਈ ਅਵਾਜ,

ਮੈਂ ਹੌਲੇ ਜਿਹੇ ਤੈਨੂੰ ਸੁਣਿਆ ਸੀ, 

ਜਦ ਪਹਾੜਾਂ ਨੂੰ ਪਿਆ ਟੱਪਣਾ, 

ਸਾਗਰਾਂ ਨੂੰ ਚਾਹਿਆ ਨਾਪਨਾ,

ਤੈਨੂੰ ਆਪਣੇ ਨਾਲ ਸੀ ਪਾਇਆ,

ਜਦ ਲੜੇ ਲੋਕ ਬੁਰੇ,  

ਮੇਰੇ ਨਾਲ, 

ਤੇ ਜਦ ਵੀ ਹੋਈ ਕਦੀ ਕੁਝ ਦੇਰੀ,

ਮੇਰੀ  ਮਿਹਨਤ ਦੇ ਮਿਲਦੇ ਫਲ 'ਚ, 

ਜਦ ਮਿਲੇ ਦੁੱਖ ਘਨੇਰੇ, 

ਸਿਦਕਾਂ ਦੇ ਮਿਲਦੇ,

ਅੰਬਾਰ 'ਚ ਮੈਂ ਤੈਨੂੰ ਦੇਖਿਆ  ਸੀ, 

ਹਾਂ ਸੱਚ ਹੈ ਕਿ, 

ਤੱਕਿਆ ਸੀ ਤੈਨੂੰ,

ਤੇਰੀ ਅਸੀਸ 'ਚ, 

ਤੇਰੀ ਮਿਹਰ 'ਚ ,

ਤੇਰੀ ਦਇਆ 'ਚ,

ਮਿਲਦੇ ਹਰ ਚੰਗੇ - ਮੰਦੇ, 

ਕਰਮ ਦੇ ਫੈਲ 'ਚ, 

ਹੋਏ ਸਨ ਦੀਦਾਰ ਤੇਰੇ,

ਕਰਮ ਦੇ ਅਟੱਲ ਸਿਧਾਂਤ ਦੇ।  
31. Sach Di Roshani ' ch |

ਸੱਚ ਦੀ ਰੋਸ਼ਨੀ 'ਚਵਹਿਮ ਦੀਆਂ ਪੰਡਾਂ  ਚੱਕ, 

ਕੁਝ ਨਹੀਂ ਬਣਨਾ,

ਅੱਧੇ - ਅੱਧੇ ਰਸਤਿਆਂ ਚਲ,

ਕਿਤੇ ਨਹੀਂ ਅਪੜਨਾ,

ਪੁੱਠੇ ਰਸਤੇ ਚਲ  ਮੰਜ਼ਲ ਨਹੀਂ ਮਿਲਣੀ,

ਹਨੇਰਿਆਂ ‘ਚ ਠੋਕਰ ਖਾ,

ਕਦੇ ਘਰ ਨਹੀਂ ਅਪੜਨਾ,

ਇਸ ਲਈ ਮੁੜ ਆ,

ਜਿੰਨੀ ਛੇਤੀ ਹੋਵੇ,

ਤੇ ‘ਸੱਚ’ ਦੀ ਰੋਸ਼ਨੀ ‘ ਚ,

ਆਪਣੇ ਦੀਦਿਆਂ ਤੋਂ ਕੰਮ ਲੈ ,

ਜ਼ਹਿਨ  ਤੋਂ ਕੰਮ ਲੈ,

ਅੰਤਰ ਆਤਮੇਂ ਤੋਂ ਪੁੱਛ।  
32. Aao Gun Apnaiye |
ਆਓ ਗੁਣ ਅਪਣਾਈਏ


ਚੱਲੋ ਇਨਸਾਨੀਅਤ ਦੀ ਰਾਹ ਤੇ - 

ਕਿਸੇ ਦਾ ਕਰ ਭਲਾ,

ਕਰ ਕੇ ਦੁੱਖ ਦੂਰ ਕਿਸੇ ਦੇ,

ਲਗਾ ਕਿਸੇ ਦੀ ਆਸਾਂ ਨੂੰ ਪਰ,

ਖਵਾ ਦੋ ਰੋਟੀਆਂ,

ਤਲੀ  ਤੇ ਧਰ ਕੇ ਚਾਰ ਪੈਸੇ,

ਸੁਨ ਕੋਈ ਮਜਬੂਰ ਬੇਨਤੀ,

ਕਰ ਕੋਈ ਅਰਦਾਸ ਪੂਰੀ,

ਬਣ ਕਿਸੇ ਦਾ ਸਹਾਰਾ,

ਦਸ ਕੇ ਕਿਸੇ ਨੂੰ ਰਾਹ, 

ਆਓ ਪਿਆਰ ਦੀ ਨੀਂਹ ਧਰੀਏ -

ਕਰ ਕੇ ਬਰਦਾਸ਼ਤ,

ਬੋਲ ਕੇ ਮਿੱਠੇ ਬੋਲ,

ਪਾ ਕੇ ਦੋਸਤੀ ਦੀ ਸਾਂਝ,

ਵੇਖ ਕੇ ਸਭਨਾਂ  ‘ਚ ਰੱਭ,

ਜਾਨ ਕੇ ਸਭਨਾਂ ਨੂੰ ਇੱਕ,

ਕਰ ਕੇ ਸਭਨਾਂ ਦਾ ਆਦਰ,

ਜ਼ੰਜੀਰਾਂ ਜਾਤਾਂ ਦੀਆਂ ਤੋੜ, 

ਮੰਨ  ਕੇ ਰੱਭ  ਇੱਕ,

ਆਓ ਸਬਰ ਨੂੰ ਕਿਧਰੇ ਲੱਭੀਏ-

ਖਾ ਕੇ ਦੋ ਰੋਟੀਆਂ,

ਪੀ ਕੇ ਠੰਡਾ ਪਾਣੀ,

ਬਦਲ ਕੇ ਸੋਚ ਆਪਣੀ, 

ਜਰ ਕੇ ਕਿਸੇ ਦੀਆਂ ਦੁਸ਼ਵਾਰੀਆਂ,

ਕਰ ਕੇ ਮਨ ਆਪਣੇ ਨੂੰ ਸ਼ਾਂਤ, 

ਲੱਭ  ਕੇ ਮਿਹਨਤ ਦੇ ਮੋਤੀ,

ਕਰ ਲਾਲਚ ਨੂੰ ਚਕਨਾਚੂਰ,

ਕਰ ਕੇ ਸੰਤੋਖ ਧਨ ਕਠਾ,

ਆਓ ਨਿਮਰਤਾ ਅਪਣਾਈਏ -

ਲਗਾ ਪੈਰਾਂ ਨੂੰ ਹੱਥ ,

ਕਰ ਕੇ ਸੋਚ ਵੱਡੀ,

ਬਣ ਨਿਮਾਣੇ,

ਹੋ ਸਭਨਾਂ ਤੋਂ ਛੋਟੇ,

ਮੰਨ  ਗੱਲ ਸਿਆਣਿਆਂ ਦੀ, 

ਵੱਡਿਆਂ  ਦੀ, 

ਚਲ ਰਾਹ ‘ਸੱਚ’ ਦੀ 


33. Saman Aa Gia E |
ਸਮਾਂ ਆ ਗਿਆ ਏ,


ਸਮਾਂ ਆ ਗਿਆ ਏ,

ਘਰਾਂ  ਨੂੰ ਪਰਤਣ  ਦਾ, 

ਸ਼ਾਮ ਵੇਲੇ,

ਕਾਲੀਆਂ ਸ਼ਕਲਾਂ ਸਾਂਭੀ,

ਚੱਲੋ ਘਰਾਂ ਨੂੰ, 

ਮਿੱਟੀ ਦੀਆਂ ਠੀਕਰਾਂ ਖਲੇਰੋ  ਮਿੱਟੀ ‘ਚ,

ਕਰੋ ਇਸ ਖੇਡ ਦਾ ਅੰਤ, 

ਤੇ ਉਹ ਜੋ ਕੀਤੇ ਸਨ ਕੱਠੇ ਹਨੇਰੇ,

ਭਰੋ ਹੁਣ ਉਸ ਦੀ ਪੰਡ ਆਪਣੇ ਸਿਰ ਤੇ,

ਭਾਰ ਚੱਕੀ ਚਲੋ ਹੁਣ,

ਢਹਿੰਦੇ, ਧੱਕੇ ਖਾਂਦੇ,

ਸਹੋ ਜਨਮਾਂ - ਜਮਾਂਤ੍ਰਾਂ ਦੀ ਮਾਰ, 

ਵਾਰ - ਵਾਰ ਜੰਮੋ, ਮਰੋ, ਫਿਰ ਜੰਮੋ,

ਹਾਰ  ਕੇ ਬਾਜੀ ਆਪਣੀ, 

ਪਰਤੋ  ਹੁਣ ਘਰਾਂ ਨੂੰ, 

ਸੱਖਣੇ ਹੱਥ,

ਤੇ ਅੱਪੜਦਿਆਂ ਘਰੀਂ,

ਹੋਵੋ ਸ਼ਰਮਸਾਰ ਘਰ ਦੇ ਮਾਲਕ ਸਾਹਵੇਂ, 

ਬਾਰ -ਬਾਰ, ਲਗਾਤਾਰ। 
34. Ai 'Sach' |
ਐ  ‘ਸੱਚ’,

ਮੈਂਨੂੰ ਤੇਰੇ ਨਾਲ ਪਿਆਰ ਏ,

ਰਾਹ ਝੂਠ ਦੇ ਹੋਵਣ ਚਾਹੇ ਲੱਖਾਂ ਅਰਾਮ,

ਸੁੱਖ - ਸੁਵਿਧਾਵਾਂ ਦੇ ਸਮਾਨ,

ਤੇ ਬੁਰਾਈ ਦਾ ਹੋਵੇ ਚਾਹੇ ਬੋਲਬਾਲਾ,

ਮੈਂ ਰਾਹ ਤੇਰੀ ਚਲਦਾ ਜਵਾਂਗਾ, 

ਫੜ੍ਹ  ਕੇ ਹੱਥ  ਤੇਰਾ,

ਤੇ ਕਰ ਕੇ ਦੋ - ਹੱਥ  ਝੂਠ ਨਾਲ,

ਮੈਂ ਜੂਝਦਾ ਜਾਵਾਂਗਾ,

ਹਰ ਬੁਰੀ ਤਾਕਤ ਨਾਲ, 

ਕਿਉਂ  ਕਿ ਮੈਂ ਵੇਖਿਆ ਏ,

ਜਿੱਤ ਹੁੰਦੀ ਏ ਆਖ਼ਰ ‘ਸੱਚ’, ਦੀ, 

ਐ  ‘ਸੱਚ’,

ਰਾਹ ਤੇਰੀ ਔਖੀ ਏ, 

ਅਗਮ ਘਾਟੀ  ਏ ਕੋਈ, 

ਲੱਖਾਂ ਮੁਸੀਬਤਾਂ ਨੇ ਇਸ ਰਾਹ ‘ਚ, 

ਪਰਬਤ, ਦਰਿਆ, ਕੰਡੇ, ਰਾਖਸ਼, 

ਸਭ ਮਿਲਦੇ ਨੇ ਤੇਰੀ ਰਾਹ ‘ਚ, 

ਪਰ ਮੈਂ ਕਰ ਕੇ ਸਭ ਦਾ ਮੁਕਾਬਲਾ,

ਚਲਦਾ ਜਾਵਾਂਗਾ ਤੇਰੀ ਰਾਹ ਤੇ, 

ਕਿਉਂਜੋ ਤੂੰ ਮੇਰੇ ਨਾਲ ਏਂ,

ਮੇਰੇ ਹੱਥ , ਅੱਖ ਤੋਂ ਵੀ ਨੇੜੇ ਹੈਂ ਤੂੰ, 

ਤੇ ਮੈਂ ਜਾਣਦਾ ਹਾਂ,

ਕਿ ਇਹ ਮੇਰੀ ਪਰੀਖਿਆ ਏ,

ਮੇਰੀ ਤਿਆਰੀ ਏ,

ਮੈਨੂੰ ਹੋਰ ਮਜਬੂਤ ਕਰਨ ਦੀ,

ਤਾਂ ਜੋ ਮੈਂ ਤੈਨੂੰ ਪਾ ਸਕਾਂ,

ਸਮਝ ਸਕਾਂ  ਇਸ ਜਮਾਨੇ ਨੂੰ,

ਤੇ ਦੇ ਸਕਾਂ  ਤੇਰਾ ਪੈਗਾਮ, 

ਫੜ੍ਹ  ਕੇ ਤੇਰਾ ਹੱਥ ,

ਐ  ‘ਸੱਚ’ ਮੈਨੂੰ ਤੇਰੇ ਨਾਲ ਪਿਆਰ ਏ,

ਤੇ ਮੈਂ ਜਾਣਦਾ ਹਾਂ,

ਕਿ  ਇਹ ਮੇਰਾ ਇਮਤਿਹਾਨ ਏ,

ਮੇਰੀ ਪ੍ਰੀਖਿਆ ਏ। 

35. Jekar Hovan Main Rabh |
ਜੇਕਰ ਹੋਵਾਂ ਮੈਂ ਰੱਭ

ਜੇਕਰ ਹੋਵਾਂ ਮੈਂ ਰੱਭ ,
ਤਾਂ ਸੋਚਾਂ, 
ਹਰ ਗਰੀਬ ਤਾਈਂ, ਨਿਮਾਣੇ ਤਾਈਂ, 
ਤੇ ਕਰਾਂ ਨਾ ਕਿਸੇ ਦੀ ਅਮਾਨਤ ‘ਚ ਖਿਆਨਤ,
ਖੋਟੇ ਸਿੱਕੇ ਜਿੰਨੀ ਵੀ, 


ਜੇਕਰ ਹੋਵਾਂ ਮੈਂ ਰੱਭ,
ਤਾਂ ਵੇਖਾਂ  ਦਸਾਂ ਦਿਸ਼ਾਵਾਂ ‘ਚ ਇੱਕੋ ਜਿਹਾ,
ਤੇ ਰੋਸ਼ਨੀ ਚਮਕਾਵਾਂ ਹਰ ਸ਼ਾਖ, ਪੱਤੇ, ਫੁੱਲ, ਬੂਟੇ ਤੇ, 
ਘਣੇ ਜੰਗਲਾਂ ਤਕ ਪਹੁੰਚਾਵਾਂ ਸਭ ਥਾਈਂ,
ਖਾਣ ਨੂੰ ਰੋਟੀ, 
ਗਹਿਰੇ ਸਮੰਦਰਾਂ ‘ਚ ਰੱਖਾਂ ਸਭ ਦਾ ਖਿਆਲ, 
ਉੱਚੇ  ਪਰਬਤਾਂ ਤਾਈਂ  ਮੀਂਹ ਵਰਸਾਵਾਂ,


ਜੇਕਰ ਹੋਵਾਂ ਮੈਂ ਰੱਭ,
ਸਬਰ, ਸੰਤੋਖ ਰੱਖਾਂ , 
ਭਾਣੇ ਦੇ ਨਿਯਮ ਦਾ ਵੱਡਾ ਪਾਲਣਹਾਰ ਹੋਵਾਂ, 
ਤੇ ਰੱਭ  ਦਾ ਹਰ ਸ਼ੈਅ ‘ਚ ਦੀਦਾਰ ਕਰਾਂ,
ਜੇਕਰ ਹੋਵਾਂ ਮੈਂ ਰੱਭ ,
ਆਪਣੇ ਹਿੱਤਾਂ ਤੋਂ ਪਹਿਲਾਂ ਕਰਾਂ ਖਿਆਲ,
ਤੇਰੇ ਹਿੱਤਾਂ ਦਾ,
ਸੌੜੀ ਸੋਚ ਨੂੰ ਟੰਗ ਦਿਆਂ  ਖੂੰਟੀ ਤੇ, 
ਮਿੱਠਤ, ਨੀਵੀਂ ਬਣਾਈ ਰੱਖਾਂ ,
ਹਰ ਇੱਕ ਨੂੰ ਗਲਵਕੜੀ ਪਾਈ ਰੱਖਾਂ , 


ਜੇਕਰ ਹੋਵਾਂ ਮੈਂ ਰੱਭ ,
ਤੰਗਦਿਲੀ, ਖ਼ੁਦਗਰਜੀ ਤੋਂ ਦੂਰ ਰਵਾਂ, 
ਦਿਲ ਨੂੰ ਆਪਣੇ ਵਿਸ਼ਾਲ ਬਣਾਵਾਂ, 
ਸਾਰੇ ਸੰਸਾਰ ਨੂੰ ਚਾਹਾਂ,
ਤੇ ਸਾਰੇ ਸੰਸਾਰ ਦਾ ਹੋ ਜਾਵਾਂ, 
ਵਿਸ਼ਾਲ ਬਣਾਂ ,
ਵਿਸ਼ਾਲਤਾ ਅਪਣਾਵਾਂ ……………………………………
36. Simran |
ਸਿਮਰਨਫੁੱਲਾਂ ਦੀ ਖੁਸ਼ਬੋ ਵਰਗਾ, 
ਇੱਤਰ ਦੀ ਸੁਗੰਧ ਵਰਗਾ,
ਗੰਗਾ ਦੀ ਨਿਰਮਲਤਾ ਜਿਹਾ,
ਚੰਨ ਦੀ ਸ਼ੀਤਲਤਾ ਜਿਵੇਂ,
ਯਾਂ  ਮਾਂ ਦੀ ਗੋਦ ਦਾ ਘਣਾ  ਨਿੱਘ ਜਿਹਾ,
ਬੱਚੇ ਦਾ ਪਿਓ ਨਾਲ ਅਸੀਮ ਪਿਆਰ ਜਿਵੇਂ, 
ਤਪਦੀ ਗਰਮੀ ‘ਚ ਹਵਾ ਦਾ ਬੁੱਲ੍ਹਾ ਜਿਵੇਂ, 
ਕਿਸੇ ਅਨਾਥ ਦੇ ਸਿਰ ਤੇ ਕੋਈ ਹੱਥ  ਜਾਪੇ,
ਭਰੇ ਖਜਾਨਿਆਂ ਦੇ ਭੰਡਾਰ ਲੱਗੇ,
ਕਿਸੇ ਮਹਾਨ ਯੋਗੀ ਦਾ ਸ਼ਾਂਤ ਮਨ ਹੋਵੇ, 
ਅੰਬਰ ਤੋਂ ਵਰਸਾਦੀ ਮਿਹਰ ਦਾ ਘਰ, 
ਯੁਗਾਂ ਵਿਚੋਂ ਯੁਗ ਸਤਯੁਗ ਵਰਗਾ,
ਤੇਰਾ ਦੀਦਾਰ,
ਤੇਰਾ ਸਿਮਰਨ, 

ਤੇਰਾ ਆਸ਼ੀਰਵਾਦ।  

37. Aao Karie | ਆਓ ਕਰੀਏ

ਤੰਗ ਦਿਲੀ ਦੀਆਂ ਕੰਧਾਂ ਢਾਈਏ। 
ਮਿਲਵਰਤਣ ਤੇ ਪਿਆਰ ਵਧਾਈਏ।।  

ਬੜੇ ਜਨਮਾਂ ਤੋਂ ਦਿਲ ਪੱਥਰ ਸੀ। 
ਮੌਕਾ ਰੋਸ਼ਨ ਕਰਨ ਦਾ,  ਨ ਗੰਵਾਈਏ ।।

ਸਭ ਮਿਲ ਜਾਏਗਾ ਇਸ ਨੁਕਤੇ ‘ਚ,। 
‘ਪਹਿਲਾਂ ਮੈਂ’ ਕਰ, ਗੱਲ ਅਪਣਾਈਏ ।।

ਕਿ ਰੱਖਿਆ ਏ ਨਫ਼ਰਤ , ਸੌੜੀ  ਸੋਚ ‘ਚ,। 
ਬੁਰੇ ਕੰਮਾਂ ਨੂੰ, ਹਰਗਿਜ ਨਾ ਧਾਈਏ ।।

ਸੋਹਣੇ - ਸੋਹਣੇ ਸਜ ਬੈਠੀਏ ਸਾਰੇ,
ਆਓ ਕੋਈ ਚੌਲਾ ਨਵਾਂ ਸੰਵਾਈਏ ।।

ਆਪਣਾ ਹੀ ਤਾਂ ਦੁੱਖ ਏ, ਦੁੱਖ ਦੂਜੇ ਦਾ,
ਮਿਲ ਬੈਠੀਏ, ਮਸਲਾ ਸੁਲਝਾਈਏ ।।

ਮੌਕਾ ਮਿਲਿਆ ਏ, ਰਹਿਮਤਾਂ ਪਾਣ  ਦਾ,
ਮੱਥੇ ਦਾ ਭਾਗ, ਇੰਝ ਨਾ ਗੰਵਾਈਏ ।।

ਗਿਲੇ - ਸ਼ਿਕਵੇ ਕੀ ਨੇ, ਮਨ ਦੀ ਖੇਡ ਏ। 
ਚਲੋ, ਮਨ ਤੋਂ ਉੱਪਰ ਉੱਠ ਜਾਈਏ ।।

ਬੜੇ  ਭੱਜੇ ਦੁਨੀਆਂ ਤੋਂ, ਬੇਗ਼ਾਨੇਪਨ ਤੋਂ। 
ਹੁਣ ਤੈਥੋਂ ਭੱਜ ਅਸੀਂ ਕਿੱਥੇ ਜਾਈਏ ।।

ਹਰ ਘਟ ਵਿਚ ਤੂੰ ਹੀ ਤੱਤਾਂ ਬੈਠਾ ਏਂ। 
ਕਣ - ਕਣ  ‘ਚ ਰਮੇ ‘ਚ ਮਨ ਨੂੰ ਰਾਮਾਈਏ ।।


38. Satgur | ਸਤਿਗੁਰ

ਸਤਿਗੁਰ ਆਇਆ ਜੱਗ ਉੱਤੇ,
ਸਾਰੇ ਹੀ ਸੰਸਾਰ ਲਈ। 
ਦੂਰ ਕਰਨ ਭੁਲੇਖੇ,
ਵੰਡਣ ਬਸ ਪਿਆਰ ਲਈ।।


ਉਹ ਨ ਕਰਦਾ ਭੇਦ ਕਦੇ,
ਗੋਰੇ ਤੇ ਕਾਲੇ ਦਾ। 
ਉਹ ਤਾਂ ਸੌਦਾਗਰ ਏ, 
ਬਸ ਉਜਿਆਲੇ ਦਾ। 
ਉਹ ਆਇਆ ਏ ਕੱਢਣ,
ਨਫ਼ਰਤਾਂ  ਬੇਸ਼ੁਮਾਰ ਲਈ।। 
ਸਤਿਗੁਰ ਆਇਆ ਜੱਗ ਉੱਤੇ,
ਸਾਰੇ ਹੀ ਸੰਸਾਰ ਲਈ  ………………….


ਕ੍ਰਿਸ਼ਨ ਹੋਵੇ, ਨਾਨਕ ਹੋਵੇ, 
ਮੁਹੰਮਦ ਆਂ ਬੁੱਧ। 
ਉਸਦਾ ਤਾਂ ਕੰਮ ਏ,
ਕਰਨਾ ਹਿਰਦੇ ਸਭ ਸ਼ੁੱਧ। 
ਜੋੜਨਾ ਹੀ ਤਾਂ ਕੰਮ ਏ,
ਨ ਕੰਮ ਏ ਤਕਰਾਰ ਲਈ ।। 
ਸਤਿਗੁਰ ਆਇਆ ਜੱਗ ਉੱਤੇ,
ਸਾਰੇ ਹੀ ਸੰਸਾਰ ਲਈ  ………………….


ਦੁਨੀਆਂ ਦਾ ਨਿਰਮਾਤਾ,
ਮਾਨਵਤਾ ਸਿਰਜ ਰਿਹਾ। 
ਸੰਤਾਂ ਮੰਨਿਆ ਮੱਥੇ,
ਉਸਨੇ ਜੋ ਵੀ ਕਿਹਾ। 
ਇੱਥੇ  ਕੋਈ ਥਾਂ ਨਹੀਂ,
ਕਿਸੇ ਵੀ ਲਲਕਾਰ ਲਈ ।। 
ਸਤਿਗੁਰ ਆਇਆ ਜੱਗ ਉੱਤੇ,
ਸਾਰੇ ਹੀ ਸੰਸਾਰ ਲਈ  ………………….


ਕਰ ਕਲੀਆਂ ਕੱਠੀਆਂ,
ਗੁਲਦਸਤਾ ਬਣਾਇਆ। 
ਲਾਲ, ਪੀਲਾ, ਕਾਲਾ,
ਹਰ ਰੰਗ ਹੈ ਸਜਾਇਆ। 
ਤੂੰ ਵੀ ਕਰ ਕੁੱਝ  ਕੱਠਾ। 
ਦੇਣ ਉਸਨੂੰ ਉਪਹਾਰ ਲਈ।। 
ਸਤਿਗੁਰ ਆਇਆ ਜੱਗ ਉੱਤੇ,
ਸਾਰੇ ਹੀ ਸੰਸਾਰ ਲਈ  ………………….


ਉਹ ਨ ਜਾਣਦਾ ਹੱਦਾਂ,
ਧਰਮਾਂ ਤੇ ਜਾਤਾਂ  ਦੀਆਂ। 
ਹੋਈਆਂ ਚਹੁੰ ਪਾਸੀਂ,
ਗੱਲਾਂ ਉਸਦੀ ਬਾਤਾਂ ਦੀਆਂ। 
ਉਸਨੇ ਪੁੱਟੀਆਂ ਨੇ ਪੈੜਾਂ,
ਮਨਾ  ਦੇ ਵਿਸਥਾਰ ਲਈ।। 
ਸਤਿਗੁਰ ਆਇਆ ਜੱਗ ਉੱਤੇ,

ਸਾਰੇ ਹੀ ਸੰਸਾਰ ਲਈ  ………………….


39.  Mere Matthe Taeen |
ਮੇਰੇ ਮੱਥੇ ਤਾਈਂ


ਤੇਰੇ  ਚਰਨਾਂ ਦਾ ਪ੍ਰਕਾਸ਼,
ਮੇਰੇ ਮੱਥੇ ਤਾਈਂ ਅੱਪੜਿਆ ਏ, 
ਉਥੋਂ ਤਿਲਕ ਕੇ ਗਿਆ ਏ ਮਨ ਦੀਆਂ ਗਹਿਰਾਈਆਂ ਤਕ,
ਸੁੱਤੀ ਪਈ  ਆਤਮਾਂ ਨੂੰ, ਦਿੱਤਾ ਏ ਇਸ ਹਲੂਨਾ,
ਤੇ ਹੁਣ ਸਭ ਬਦਲ ਗਿਆ ਏ,
ਬਦਲ ਗਏ ਨੇ ਮੱਥੇ ਦੇ ਭਾਗ,
ਹੁਣ, 
ਮੇਰੀ ਸੋਚ ਦਾ ਹਰ ਫੁਲ ਨਵਾਂ ਏ, 
ਨਵੀਂ ਏ ਮੇਰੀ ਹਰ ਰਾਹ, 
ਹੁਣ, 
ਬੱਜੀ ਹੋਈ ਗਠੜੀ ਖੁਲ ਗਈ ਏ,
ਤੇ ਬਹੁਤ ਕੁਝ ਲੱਭ  ਲਿਆ ਏ ਇਸ ਚੋਂ,
ਲਭ ਲਿਆ ਏ,
ਜੋ ਰੱਖਣ ਯੋਗ ਏ,
ਸਾਂਭਣ ਯੋਗ ਏ, 
ਪਲੋਸਣ ਯੋਗ ਏ, 
ਕਿ ਜਦ ਪਹੁੰਚਿਆ ਏ,
ਤੇਰਾ ਚਰਨਾਂ ਦਾ ਪ੍ਰਕਾਸ਼,

ਮੇਰੇ ਮੱਥੇ ਤਾਈਂ।  


40. Change Karam |
ਚੰਗੇ ਕਰਮਆਓ ਚੰਗੇ ਕਰਮਾਂ ਵਾਲੇ, ਘੜੇ ‘ਚ ਪਾਣੀ ਪਾਈਏ। 
ਅੱਜ ਕਰ ਕੇ ਕੁਝ ਚੰਗਾ, ਮੱਤ  ਮਾੜੀ ਦਫਨਾਈਏ।। 


ਲਾਠੀ ਵੇਖ ਕੋਈ  ਟੁੱਟੀ, ਹੰਸਦਾ ਏ ਜ਼ਮਾਨਾ। 
ਉਂਗਲੀ ਆਪਣੀ ਕਿਉਂ  ਨਾ, ਉਸ ਨੂੰ ਫੜਾਈਏ ।।


 ਕੋਈ ਆ ਸਕਦਾ ਏ, ਹੱਥ  ਅੱਡ ਕੇ ਕੋਲ ਤੇਰੇ ਵੀ। 
ਝਿੜਕ ਮਾਰ ਕੇ ਉਸ ਨੂੰ, ਐਵੇਂ ਨਾ ਭਜਾਈਏ ।।


ਨਫ਼ਰਤਾਂ  ਦੇ ਅੰਦਰ ਅੱਜ , ਮਨ ਬੇਚੈਨ ਏ ਬੜਾ। 
ਪਾਣੀ ਪਿਆਰ ਵਾਲਾ ਆਓ, ਇਸ ਨੂੰ ਪਿਲਾਈਏ ।।


ਜ਼ਬਾਨਾਂ  ਬੋਲਦਿਆਂ ਨੇ, ਜੋ ਸਿੱਖੇ  ਬੋਲ ਜਮਾਨੇ ਤੋਂ। 
ਜੋ ਸਤਿਗੁਰ ਦੱਸਿਆ ਏ, ਕਿਉਂ  ਨਾ ਉਹ ਫਰਮਾਈਏ ।।


ਦਿਲਾਂ ‘ਚ ਕੋਈ ਰਵਾਨਗੀ, ਨਹੀਂ ਜਾਪਦੀ ਅੱਜ- ਕੱਲ। 
ਗਲੇ ਮਿਲ ਸਭਨਾਂ ਦੇ, ਕਿਉਂ ਨਾ ਸੁੱਤੇ ਦਿਲ ਧੜਕਾਈਏ ।।


ਲੜਿਆ  ਏ ਜ਼ਮਾਨਾ, ਜਾਤਾਂ ਤੇ ਧਰਮਾਂ ਦੇ ਨਾਂ ਤੇ। 
ਸਮਾਂ ਆਇਆ ਏ ਹੁਣ, ਸੋਚਾਂ ਮਾੜੀਆਂ ਦਫਨਾਈਏ ।।


ਬੀਤ ਰਿਹਾ ਏ ਹਰ ਦਿਨ, ਆਨੰਦ ਦੇ ਖੁਮਾਰ ‘ਚ। 

ਖੁਸ਼ੀ ਦੂਜੇ ਦੇ ਮੁੱਖ ਤੇ ਵੀ, ਕਿਉਂ ਨਾ ਚੜਾਈਏ ।।


41. Koi Mere Naal E |
ਕੋਈ ਮੇਰੇ ਨਾਲ ਏ

ਕੋਈ ਮੇਰੇ ਅੰਦਰ ਵਸਦਾ,
ਤੇ ਬਾਹਰ ਵੀ ਨਾਲ ਏ।  
ਜਿੱਥੇ ਵੀ ਜਾਵਾਂ,
ਉਥੇ  ਹੀ ਇਹ ਹਾਲ ਏ।  
ਦੱਸਿਆ ਏ ਜੋ ਸਤਿਗੁਰ ਨੇ, 
ਕੀਤਾ ਏ ਕਮਾਲ ਏ।  
ਤਕ ਅੱਖਾਂ  ਉਸ ਨੂੰ, 
ਹੋਈਆਂ ਨਿਹਾਲ ਏ। 

ਰੂਪ ਤੇ ਰੰਗ ਤੋਂ,
ਉਹ ਹੈ ਏ ਨਿਆਰਾ।  
ਹਰ ਕੰਮ  ‘ਚ, ਹਰ ਥਾਂ ਤੇ,
ਉਹ ਮੇਰਾ ਏ ਸਹਾਰਾ। 
ਭਗਤੀ ਵਾਲਾ ਏ ਇਹ,
ਜੋ ਪੜਿਆ  ਏ ਪਹਾੜਾ। 
ਹੁਣ ਇੱਕ ਦੀ ਹੀ ਗੱਲ ਏ,
ਇੱਕ ਦਾ ਹੀ ਨਾਅਰਾ।

ਹਰ ਪਾਸੇ ਜਿਵੇਂ,
ਖਿੜ੍ਹੇ  ਹੋਏ ਨੇ ਫੁੱਲ। 
ਇੱਤਰ ਦੀ ਸ਼ੀਸ਼ੀ ਕੋਈ,
ਜਿਵੇਂ ਗਈ ਏ ਡੁੱਲ। 
ਸੋਂਧੀ -ਸੋਂਧੀ ਹਵਾ ਜਿਵੇਂ,
ਸਦਾ ਰਹੀ ਏ ਝੁਲ। 
ਕਿਰਪਾ ਦੀ ਖੇਡ ਏ,
ਕੁਝ  ਲਿਆ ਨਾ ਮੁੱਲ। 

ਨਸ਼ਾ ਜਿਹਾ ਜਿਵੇਂ,
ਕੋਈ  ਹੋ ਗਿਆ ਏ।  
ਆਬੇ - ਹਯਾਤ ਕੋਈ,
ਜਿਵੇਂ ਚੌ  ਗਿਆ ਏ।  
ਭੌਂਕਾ  ਸੀ ਇਹ ਮਨ,
ਹੁਣ ਸੋਂ ਗਿਆ ਏ। 
ਬੂਹਾ ਲਾਲਸਾ ਦਾ,
ਕੋਈ ਢੋਹ  ਗਿਆ ਏ।  

ਕੋਈ ਮੇਰੇ ਅੰਦਰ ਵਸਦਾ,
ਤੇ ਬਾਹਰ ਵੀ ਨਾਲ ਏ।  
ਜਿੱਥੇ ਵੀ ਜਾਵਾਂ,
ਉਥੇ  ਹੀ ਇਹ ਹਾਲ ਏ।  
ਦੱਸਿਆ ਏ ਜੋ ਸਤਿਗੁਰ ਨੇ, 
ਕੀਤਾ ਏ ਕਮਾਲ ਏ।  
ਤਕ ਅੱਖਾਂ  ਉਸ ਨੂੰ, 
ਹੋਈਆਂ ਨਿਹਾਲ ਏ। 

ਰੂਪ ਤੇ ਰੰਗ ਤੋਂ,
ਉਹ ਹੈ ਏ ਨਿਆਰਾ।  
ਹਰ ਕੰਮ  ‘ਚ, ਹਰ ਥਾਂ ਤੇ,
ਉਹ ਮੇਰਾ ਏ ਸਹਾਰਾ। 
ਭਗਤੀ ਵਾਲਾ ਏ ਇਹ,
ਜੋ ਪੜਿਆ  ਏ ਪਹਾੜਾ। 
ਹੁਣ ਇੱਕ ਦੀ ਹੀ ਗੱਲ ਏ,
ਇੱਕ ਦਾ ਹੀ ਨਾਅਰਾ।

ਹਰ ਪਾਸੇ ਜਿਵੇਂ,
ਖਿੜ੍ਹੇ  ਹੋਏ ਨੇ ਫੁੱਲ। 
ਇੱਤਰ ਦੀ ਸ਼ੀਸ਼ੀ ਕੋਈ,
ਜਿਵੇਂ ਗਈ ਏ ਡੁੱਲ। 
ਸੋਂਧੀ -ਸੋਂਧੀ ਹਵਾ ਜਿਵੇਂ,
ਸਦਾ ਰਹੀ ਏ ਝੁਲ। 
ਕਿਰਪਾ ਦੀ ਖੇਡ ਏ,
ਕੁਝ  ਲਿਆ ਨਾ ਮੁੱਲ। 

ਨਸ਼ਾ ਜਿਹਾ ਜਿਵੇਂ,
ਕੋਈ  ਹੋ ਗਿਆ ਏ।  
ਆਬੇ - ਹਯਾਤ ਕੋਈ,
ਜਿਵੇਂ ਚੌ  ਗਿਆ ਏ।  
ਭੌਂਕਾ  ਸੀ ਇਹ ਮਨ,
ਹੁਣ ਸੋਂ ਗਿਆ ਏ। 
ਬੂਹਾ ਲਾਲਸਾ ਦਾ,
ਕੋਈ ਢੋਹ  ਗਿਆ ਏ।  

42. Do Satran | ਦੋ ਸਤਰਾਂ

ਸੰਗੀ  ਮੇਰਾ ਗੁਰ ਸਾਥੀ, ਸ਼ਬਦ ਦਾ ਵਪਾਰ ਕਰਾਂ। 
ਇਸ ਬਿਧ ਸ਼ਾਂਤ ਪਾਵਾਂ,ਭਵਸਾਗਰ ਨੂੰ ਪਾਰ ਕਰਾਂ।। 


ਸ਼ਾਂਤੀ ਦਾ ਪੁੰਜ  ਆਇਆ, ਨੀ ਵਾਰੋ ਨੀ ਵਾਰਨੇ। 
ਧੁਖਦੇ ਨੇ ਦਿਲ ਜੋ, ਇਸ ਸਾਰੇ ਹੀ ਠਾਰਨੇ ।।


ਗਾਵੋ ਗੁਣ ਗੋਬਿੰਦ ਦੇ, ਗੀਤ ਗਾਵੋ ਗਾਥਾ ਗਾਵੋ। 
ਗੁਣ  ਨਿਧਾਨ ਗੋਪਾਲ, ਗੁਲ ਗੁਲਜ਼ਾਰ ਧਿਆਵੋ  ।।


‘ਸੱਚ’ ਦਾ ਵਪਾਰੀ ਆਇਆ, ਗਠੜੀ ਹੈ ਖੋਲ ਲਈ। 
ਜਿਸਨੂੰ ਸੁਖ ਚਾਹੀਦਾ, ਗਠੜੀ ਹੈ ਫੋਲ ਲਈ ।।


ਮਿਹਰ ਕਰੇ  ਜੇ ਆਪਣੀ, ਤਾਂ ਬੰਦਾ ਨਿਰਮਾਨ  ਬਣੇ। 
ਜੋ ਭੁੱਲ ਬੈਠਾ ਏ  ਤੈਨੂੰ, ਉਹ ਬੰਦਾ ਸ਼ੈਤਾਨ ਬਣੇ ।।


ਮੈਂ ਪਿਆਰ ਪੀਂਘਾਂ ਪਾਈਆਂ, ਪਿਆਰੇ ਨੂੰ ਪਾ ਲਿਆ। 
ਉਹ ਹੱਥ ਘੁੱਟ ਫੜਿਆ, ਆਪਾ  ਮੈਂ ਗੰਵਾ ਲਿਆ ।।


ਦਿਲ ਦਰਿਆ ਖਾਰਾ ਏ, ਐਥੇ ਗੰਗਾ ਆਵੇ ਨ। 
ਵੇਖ ਲਿਆ ਚਾਹੇ ‘ਸੱਚ’, ਪਰ ਜੇ ਤੂੰ ਧਿਆਵੇਂ  ਨ ।।

ਫੁਲ ਪੱਤਿਆਂ ‘ਚ ਦਿਸਦਾ, ਹਰ ਥਾਂ ਦੀਦਾਰ ਕਰਾਂ। 
ਵਿਚ ਧਰਤ ਤੂੰ ਅੰਬਰੀਂ, ਤੇਰੀ ਮੈਂ ਵਿਚਾਰ ਕਰਾਂ  ।।


ਅੱਗ ਧੁਖਦੀ  ਬੁਝ ਗਈ, ਸ਼ੀਤਲ ਵਰਸਿਆ  ਜਲ। 
ਸ਼ਿਖਰ ਦੁਪਹਿਰਾਂ ਸਨ ਜੋ, ਉਹ ਦਿਨ ਗਿਆ ਢਲ ।।


ਮੈਂ - ਮੈਂ ਕਰਦੀ ਮਰ ਗਈ, ਜਿੰਦ ਗਈ ਧੋਖਾ ਖਾ। 
ਹੀਰੇ ਵਰਗਾ ਜਨਮ ਸੀ, ਪਿਆ ਕੀ ਇਸ ਦਾ ਭਾਅ ।।


ਮਹਿਲ ਉੱਚਾ ਪਾਇਆ, ਨਾਂ ਆਪਣਾ ਚਮਕਾਇਆ। 
ਨਿਝ ਘਰ ਜੋ ਤੇਰਾ ਹੈ, ਉਹ ਨਾ ਕਦੇ ਸਜਾਇਆ ।।


ਸਗੇ ਸੰਬੰਧੀ  ਛੱਡ ਗਏ, ਦੁਨੀਆਂ ਦੀ ਇਹੋ ਰੀਤ। 
ਦਿਨ ਕਦੇ ਭਲੇ ਸਨ, ਇਹ ਦਿਨ ਵੀ ਜਾਣੇ ਬੀਤ ।।


ਪੁੱਤਰ ਹੋਵੇ ਜਾਂ ਹੋਵੇ ਧੀ, ਇਹ ਤਾਂ ਬਸ ਮਾਇਆ। 
ਨਾਲ ਇਹਨਾਂ ਪਿਆਰ ਪਾ, ਦਸ ਤੂੰ ਕੀ ਏ ਪਾਇਆ ।।


ਰਾਮ ਜੀ ਮੈਂ ਵਰਤਿਆ, ਰਾਮ ਜੀ ਮੈਂ ਪਾਇਆ। 
‘ਸੱਚ’ ਹੋਰ ਮਿਲਿਆ ਨਾ, ਰਿਸ਼ਤਾ ਇਹੋ ਨਿਭਾਇਆ ।।


ਜੁਆਰੀਆਂ ਦੀ ਖੇਡ ਏ, ਜਿੰਦ ਦਾਅ  ਲਗਾਂਦੇ। 
ਜਿੱਤ ਕਦੇ ਹੋਈ ਨ, ਹਾਰ ਅਸੀਂ ਇਹ ਪਾਇਆ ।।

ਝੂਠ ਦਾ ਪਸਾਰਾ ਜਗ, ‘ਸੱਚ’ ਅਗਮ ਅਪਾਰਾ। 
ਦੇਹ ਬਿਨਸੇਗੀ ਜਦ, ਕੀ ਪਾਵੇਂਗਾ  ਕਿਨਾਰਾ ।।


ਸਖੀਓ ਨੀ ਸਹੇਲੀਓ ਨੀ, ਰਲ ਮਿਲ  ਮੰਗਲ ਗਾ ਲੋ। 
‘ਸੱਚ’ ਸੋਨਾ ਜੋ ਵੇਖਿਆ, ਮਨ ਆਪਣੇ ‘ਚ ਵਸਾ ਲੋ ।।


ਹਰ ਸ਼ੈਅ ਵਿਚ ਵਾਸਾ, ਕਣ - ਕਣ  ਵਿੱਚ ਸੱਤਾ। 

ਹੁਕਮ ਜੋ ਹੋਵੇ ਨਾ ਤੇਰਾ, ਹਿੱਲੇ ਵੀ ਨਾ ਪੱਤਾ ।।


43. Ant Val Nu Jandia |
ਅੰਤ ਵੱਲ ਨੂੰ ਜਾਂਦਿਆ


ਅੰਤ ਵੱਲ ਨੂੰ ਜਾਂਦਿਆ,
ਅਨੰਤ ਵੱਲ ਨੂੰ ਜਾ, 
ਸਮਾਂ ਬਹੁਤ ਖੁੰਝ ਗਿਆ,
ਹੋਰ ਨ ਵਕਤ ਗੰਵਾ। 


ਬਚਪਨ ਦਾ ਅਲਬੇਲਾਪਨ। 
ਤੇਰਾ ਉਹ ਚੰਚਲ ਮਨ। 
ਮਾਸੂਮ ਤੇਰੀ ਹਰ ਧੜਕਨ। 
ਗਈ ਏ ਵਕਤ ਲੰਘਾ। 
ਅੰਤ ਵੱਲ ਨੂੰ ਜਾਂਦਿਆਂ,
ਅਨੰਤ ਵੱਲ ਨੂੰ ਜਾ। 


ਜਵਾਨੀ ਦੀ ਏ ਮੌਜ ਬਹਾਰ। 
ਸੁੰਦਰ ਰੂਪ ਤੇਰਾ ਸ਼ਿੰਗਾਰ। 
ਚੇਤੇ ਤੈਂਨੂੰ ਨ ਕਰਤਾਰ। 
ਹੁਣ ਤਾਂ ਭੁੱਲ ਲੈ  ਬਖਸ਼ਾ। 
ਅੰਤ ਵੱਲ ਨੂੰ ਜਾਂਦਿਆਂ,
ਅਨੰਤ ਵੱਲ ਨੂੰ ਜਾ। 


ਅਧੇੜ ਵਾਲਾ ਸਮਾਂ ਆਇਆ। 
ਗੋਬਿੰਦ ਨ ਤੂੰ ਹਜੇ ਧਿਆਇਆ। 
ਤੇਰਾ ਕੀਤਾ ਅੱਗੇ ਆਇਆ। 
ਅੱਗਾ  ਆਪਣਾ ਲੈ ਰੁਸ਼ਨਾ। 
ਅੰਤ ਵੱਲ ਨੂੰ ਜਾਂਦਿਆਂ,
ਅਨੰਤ ਵੱਲ ਨੂੰ ਜਾ। 


ਬੁਢਾਪੇ ਦੀ ਲਾਠੀ ਕਮਜੋਰ। 
ਤਨ  ਵਿਚ ਤੇਰੇ ਰਿਹਾ ਨ ਜੋਰ ।
ਤੂੰ ਕੀ ਲਭੇਂ ਸਹਾਰੇ ਹੋਰ। 
ਰੂਹ ਨ ਆਪਣੀ ਹੋਰ ਤੜਪਾ। 
ਅੰਤ ਵੱਲ ਨੂੰ ਜਾਂਦਿਆਂ,
ਅਨੰਤ ਵੱਲ ਨੂੰ ਜਾ। 


ਛੱਡ ਆਸ ਜੋ ਪਰਾਈ  ਏ। 
ਇਹ ਦੁਨੀਆਂ ਤਾਂ ਖਾਈ ਏ।  
ਵਾਜਾਂ ਮਾਰਦੀ ਖੁਦਾਈ ਏ। 
ਮਨ ਆਪਣਾ ਨਾ ਭਰਮਾ। 
ਅੰਤ ਵੱਲ ਨੂੰ ਜਾਂਦਿਆਂ,
ਅਨੰਤ ਵੱਲ ਨੂੰ ਜਾ। 

44. Maahi | ਮਾਹੀ


ਮਿਲਿਆ ਮੇਰਾ ਮਾਹੀ, ਫੁੱਲਾਂ ਵਿਚ ਵਸਦਾ। 
ਹਰ ਟਹਿਣੀ ਹਰ ਪੱਤੇ, ਤੇ ਨਾਂ ਤੇਰਾ ਵਸਦਾ।। 


ਨੂਰ ਮੇਰੇ ਅੰਦਰ ਵਸਿਆ, ਜਾਵੇ ਏ ਰਚਦਾ। 
ਨੂਰ ਮੇਰੀਆਂ ਅੱਖਾਂ, ਨੂਰ ਹੀ ਮੈਂ ਤੱਕਦਾ ।।


ਖਾਲੀ ਤੇ ਭਰੇ ਵਿਚ, ਤੈਨੂੰ ਹੀ ਮੈਂ ਤੱਕਦਾ। 
ਮਨ ਮੇਰਾ ਕਲੋਲ ਕਰੇ, ਜਾਵੇ ਹੈ ਨੱਚਦਾ ।।


ਖੂਬ ਨੀ ਖੂਬ ਨੀ,  ਰੂਪ ਮੇਰੇ ਮਾਹੀ ਦਾ। 
ਬਾਰ- ਬਾਰ ਵੇਖਾਂ, ਜਾਵਾਂ ਨੀ  ਮੈਂ ਤੱਕਦਾ ।।


ਤ੍ਰਿਹ ਮੇਰੀ ਬੁਝੀ ਨੀ, ਸ਼ਾਂਤ ਮੈਂ ਪਾਈ ਨੀ। 
ਵਪਾਰ ਮੈਂ ਕੀਤਾ ਨੀ, ਕੀਤਾ ਨੀ ‘ਸੱਚ’ ਦਾ ।।


ਵਰਤ ਗਈ ਕੀ ਖੇਡ, ਦੁੱਖ ਸੰਤਾਪ ਨੱਸਿਆਂ। 

ਹਰ ਪੋਰਾ  ਖੁਸ਼ ਹੋਇਆ, ਖੁਸ਼ੀਆਂ ਆ ਕੱਸਿਆ ।।


45. Channa Ve Taria Ve |
ਚੰਨਾ  ਵੇ ਤਾਰਿਆ ਵੇ। 

ਤੈਂਨੂੰ ਕਿਸ ਉਪਕਾਰਿਆ  ਵੇ। 

ਕਿਸ ਤੈਂਨੂੰ ਰੂਪ ਬਖਸ਼ਿਆ,

ਕਿਸ ਤੈਂਨੂੰ ਸ਼ਿਗਾਰਿਆ ਵੇ। 


ਕੈਸੇ  ਹੱਥ ਵੇ ਉਸ ਦੇ,

ਜਿਸ ਬਣਾਇਆ ਤੈਂਨੂੰ ਵੇ। 

ਜੇ ਪਤਾ ਲੱਗੇ ਜਰਾ, 

ਤਾਂ ਆ ਦਸ ਜਾ ਮੈਂਨੂੰ ਵੇ। 


ਕੈਸੀ ਬੁੱਧੀ ਵੇ ਉਸ ਦੀ,

ਜਿਸ ਅੰਬਰੀਂ ਟਿਕਾਇਆ। 

ਐਨੀਂ ਉੱਚੀ ਚਾੜਿਆ,
ਕਿ ਜਾਵੇ ਨ ਹੱਥ  ਪਾਇਆ। 

ਕੈਸਾ ਮਨ ਵੇ ਸੋਹਣਾ,
ਜਿਸ ਸੋਹਣਾ ਏ ਬਣਾਇਆ। 
ਆਪੇ ਤੋਂ ਹੀ ਰਚ ਕੇ,
ਵਿਚ ਆਪਣੇ ਹੀ ਟਿਕਾਇਆ । 

ਕੈਸੀ ਦ੍ਰਿਸ਼ਟੀ ਵੇ ਉਸਦੀ,
ਕਿ ਭਲੇ ਸਭਨਾ ਖਾਤਰ। 
ਤੈਂਨੂੰ ਦੇਣ ਪ੍ਰਕਾਸ਼ ਵੇ,
ਉਹ ਹੋ ਗਿਆ ਆਤਰ। 

ਕੈਸੇ ਪੈਰ ਵੇ ਉਸ ਦੇ,
ਕਿ ਗਿਆ ਇੰਨੀ ਦੂਰ। 
ਭੇਖ - ਭੇਖ ਵਿਸਮਾਦ ਨੂੰ,
ਖੋ ਜਾਵਾਂ ਵਿਚ ਸਰੂਰ। 

ਚੰਨਾ ਵੇ ਤਾਰਿਆ ਵੇ,
ਕੈਸੀ ਰੂਹ ਵੇ ਪਵਿੱਤਰ। 
ਜਿਸ ਰਚਿਆ ਜਗ  ਸਾਰਾ,
ਜਿਸ ਖੇਡੇ ਨਾਟਕ ਵਚਿੱਤਰ। 

ਚੰਨਾ  ਵੇ ਤਾਰਿਆ ਵੇ,
ਰੂਹ ਸਭਨਾਂ ਦੀ ਇੱਕ ਵੇ। 
ਕਰ ਅਰਦਾਸਾਂ ਵੇ ਨਿਤ,
ਕਿ ਜਾਵੇ ਸਭਨਾਂ ਨੂੰ ਦਿੱਖ ਵੇ। 

ਚੰਨਾ  ਵੇ ਤਾਰਿਆਂ ਵੇ, 
ਤੇਰੀ ਖੈਰ ਨਿਤ ਹੀ ਮੰਗਾਂ। 
ਦਿਨ ਕਦੇ ਨਾ ਆਵੇ, 
ਕਿ ਪਹੁੰਚਣ ਤੇਰੇ ਤਕ ਜੰਗਾਂ। 

ਚੰਨਾ  ਵੇ ਤਾਰਿਆਂ ਵੇ,
ਦੇ ਉਜੀਆਰਾ ਲੋਕਾਂ ਨੂੰ। 
ਕਰ ਦੂਰ ਹਨੇਰੇ,
ਕਰ ਉੱਚੀਆਂ ਸੋਚਾਂ ਨੂੰ। 

ਚੰਨਾ  ਵੇ ਤਾਰਿਆਂ ਵੇ,
ਕਰ ਸਭਨਾਂ ਨੂੰ ਇੱਕ - ਮਿੱਕ। 
ਕਿ ਮਾਲਕ ਨੂੰ ਨੌਕਰ ਦੀ,
ਲੁੱਟ ਜਾਵੇ ਵੇ ਦਿੱਖ। 

ਉਜਿਆਰੇ  ਦੀਆਂ ਕੰਧਾਂ,
ਉਜੀਆਰੈ ਦੀ ਛੱਤ। 
ਵਿਚ ਉਜੀਆਰਾ ਵੱਸੇ,
ਰੱਖੇ  ਉਜਿਆਰੇ  ਦੀ ਪੱਤ। 


46. Haneri | ਹਨੇਰੀ

ਆਈ ਕਿਥੋਂ ਇਹ ਹਨੇਰੀ। 
ਬੰਦੇ ਨੇ ਬੰਦੇ ਤੋਂ ਅੱਖ ਫੇਰੀ। 
ਕਦੇ ਕਰਦਾ ਸੀ ਤੇਰੀ- ਤੇਰੀ। 
ਅੱਜ ਕਰਦਾ ਏ ਮੇਰੀ - ਮੇਰੀ। 

ਦਿਲ ਸੁੰਞੇ ਤੇ ਦਿਲ ਖਾਲੀ। 
ਜ਼ਬਾਨ ਹੰਕਾਰ ਦੇ ਬੋਲਾਂ ਵਾਲੀ। 
ਸੋਚਾਂ ਦੇ ਭੀੜੇ ਤਾਨੇ ਤੰਬੂ,
ਮਤ  ਪੁੱਠੀ ਹੀ ਐਸੀ ਪਾਲੀ। 

ਸਾਥੀਆਂ ਦਿਲ ਰੁਸ਼ਨਾ ਲੈ  ਵੇ। 
ਪੱਲੇ ਆਪਣੇ ਕੁਝ ਪਾ ਲੈ  ਵੇ। 
ਚੁੱਪ ਹੀ ਚਲਦਾ ਜਾ ਰਿਹੈਂ,
ਆ ਨਾਲ ਮੇਰੇ  ਗੁਣਗੁਣਾ ਲੈ ਵੇ। 

ਦੁਨੀਆਂ ਅਪਣੱਤ ਨੂੰ ਹੈ ਭੁੱਲੀ। 
ਹਨੇਰੀ ਐਸੀ ਕੋਈ ਝੁੱਲੀ। 
ਜਾਤ ਬੰਦੇ ਵਾਲੀ ਸੋਹਣੀ, 
ਵਿਚ ਖਾਕ  ਦੇ ਗਈ ਰੁਲੀ।  


47. Tu | ਤੂੰ
ਤੂੰ ਬੀਜ,
ਤੂੰ ਕੋਪਲ,
ਤੂੰ ਕਲੀ,
ਤੂੰ ਫੁੱਲ ,
ਤੂੰ ਫਲ,
ਤੂੰ ਰਸ,
ਤੂੰ ਖਟਾਸ, 
ਤੂੰ ਮਿਠਾਸ,
ਤੂੰ ਕੜਵਾਹਟ,
ਤੂੰ ਸੁਆਦ, 
ਤੂੰ ਬੇ-ਸੁਆਦ,
ਤੂੰ ਸ਼ਕਤੀ,
ਤੂੰ ਸਭ ਕੁਝ, 
ਤੂੰ ਕੁਝ ਵੀ ਨਹੀਂ,

ਤੂੰ ਸਭ ਕਾਰਨਾਂ  ਦਾ ਕਾਰਨ 

48.  Ek Di Hi Santan Haan |
ਇੱਕ ਦੀ ਹੀ ਸੰਤਾਨ  ਹਾਂ
ਤੂੰ ਮੈਂ ਤੇ ਉਹ, ਇੱਕ ਦੀ ਹੀ ਸੰਤਾਨ  ਹਾਂ। 
ਵਸਦੀ ਜੋ ਸਭਨਾਂ ‘ਚ, ਰੂਹ ਉਹ ਮਹਾਨ ਹਾਂ।

ਪਹਿਚਾਨ  ਕਰ ਲੈ, ਆਪਣੇ ਹੀ ਆਪੇ ਦੀ। 
ਪੜ੍ਹਦਿਆਂ ‘ਚ ਢਕੇ, ਸਰਵ- ਵਿਆਪੀ ਦੀ। 
ਵੇਖ ਲੈ, ਭਾਲ ਲੈ, ਹੀਰਿਆਂ ਦੀ ਖਾਣ ਹਾਂ। 
ਤੂੰ ਮੈਂ ਤੇ ਉਹ, ਇੱਕ ਦੀ ਹੀ ਸੰਤਾਨ  ਹਾਂ। 

ਤੇਰਾ ਤੇ ਮੇਰਾ, ਸਦੀਆਂ ਦਾ ਨਾਤਾ ਏ। 
ਵਜੂਦ ਜੋ ਸਾਡਾ, ਹਰ ਸ਼ੈਅ ‘ਚ ਰੰਗਰਾਤਾ  ਏ। 
ਹਰ ਸ਼ੈਅ ਆਪਣੀ, ਚਾਹੇ ਇਨਸਾਨ ਹਾਂ। 
ਤੂੰ ਮੈਂ ਤੇ ਉਹ, ਇੱਕ ਦੀ ਹੀ ਸੰਤਾਨ  ਹਾਂ। 

ਦੁੱਖ ਤੇਰਾ ਜੋ ਏ, ਮੇਰਾ ਹੀ ਤਾਂ ਦੁੱਖ ਏ। 
ਗ਼ਰੀਬੀ, ਲਾਚਾਰੀ, ਤੰਗਹਾਲੀ ਜੋ ਭੁੱਖ ਏ। 
ਕਰ ਦੂਰ ਦੇਵਾਂ, ਮੈਂ ਤਾਂ ਚਾਹਵਾਨ ਹਾਂ। 
ਤੂੰ ਮੈਂ ਤੇ ਉਹ, ਇੱਕ ਦੀ ਹੀ ਸੰਤਾਨ  ਹਾਂ। 

ਉੱਚੀ  ਨ ਬੋਲ ਵੇ, ਭੁਲੇਖੇ ਨ ਤੂੰ ਪਾ। 
ਗੱਲ ਤਾਂ ਸੋਖੀ ਏ, ਰੌਲਾ ਨ ਪਿਆ ਪਾ। 
ਧਰਤੀ ਜੋ ਸੋਹਣੀ, ਉਸਦੀ ਮੈਂ ਸ਼ਾਨ ਹਾਂ। 
ਤੂੰ ਮੈਂ ਤੇ ਉਹ,
ਇੱਕ ਦੀ ਹੀ ਸੰਤਾਨ  ਹਾਂ। 


49. Suraj Chann Sitare |
ਸੂਰਜ ਚੰਨ ਸਿਤਾਰੇ

ਸੂਰਜ ਚੰਨ ਸਿਤਾਰੇ, 

ਸਭ ਤੇਰੀ ਅੱਖਾਂ ਦੇ ਤਾਰੇ। 

ਤੇਰੇ ਹੁਕਮ ਦੇ ਪਾਬੰਧ,

ਜਿੰਨੇ  ਵੀ ਨੇ ਸਾਰੇ। 


ਕੌਣ ਕਵੇ ਕੀ - ਕੀ ਹੈ,

ਕਿੰਨੇ ਤਾਰੇ ਕਿੰਨੇ ਚੰਨ। 

ਕਿੰਨੇ  ਲੋਕ - ਬ੍ਰਹਮੰਡ,

ਕਿੰਨੇ ਤੇਰੇ ਹੁਨਰ ਹਨ। 

ਕਿੰਨੇ ਕੀਤੇ ਤੂ ਉਜਿਆਰੇ।

ਸੂਰਜ ਚੰਨ ਸਿਤਾਰੇ, 

ਸਭ ਤੇਰੀ ਅੱਖਾਂ ਦੇ ਤਾਰੇ।


ਅਣਦਿਸਦੀ ਤੰਦ ਏ,
ਸਭਨਾਂ ‘ਚ ਰਹੀ ਵਸ। 
ਆਪਣੀ ਹੀ ਬੁੱਕਲ ‘ਚ,
ਰਿਹਾ ਸਭਨਾਂ ਨੂੰ ਕੱਸ। 
ਲੁਕਿਆ ਬੰਦੇ ਦੀ ਅੱਖ ਤੋਂ, 
ਰਿਹਾ ਸਭਨਾਂ ਨੂੰ ਹੀ ਧਾਰੇ। 
ਸੂਰਜ ਚੰਨ ਸਿਤਾਰੇ, 
ਸਭ ਤੇਰੀ ਅੱਖਾਂ ਦੇ ਤਾਰੇ। 

ਧਰਤੀ ਏ ਸੋਹਣੀ, 
ਪਾਣੀ ਏ ਸ਼ਰਬਤ ਮਿੱਠਾ। 
ਅੰਬਰ ਸੋਹਣਾ ਸੱਜਿਆ, 
ਅੱਗ, ਹਵਾ ‘ਚ ਵੀ ਡਿੱਠਾ। 
ਪੰਜ ਤੱਤਾਂ ਦੀ ਸ੍ਰਿਸ਼ਟੀ,
ਸਿਰਜੀ ਏ ਸਿਰਜਨਹਾਰੇ।
ਸੂਰਜ ਚੰਨ ਸਿਤਾਰੇ, 
ਸਭ ਤੇਰੀ ਅੱਖਾਂ ਦੇ ਤਾਰੇ।  

ਚੰਨ ਦੀ ਚਿੱਟੀ ਬਿੰਦੀ,
ਵਿਚ ਅੰਬਰ ਏ ਫ਼ਬਦੀ । 
ਸਿਫ਼ਤ ਪਿਆ ਕਰੇ ਹੈ, 
ਜਿਵੇਂ ਸੱਚੇ ਉਸ ਰੱਭ  ਦੀ। 
ਸੁੰਦਰਤਾ ਦੇ ਮੇਲੇ ਨੇ, 
ਜਿਵੇਂ ਲੱਗੇ ਨੇ ਫ਼ਵਾਰੇ।  
ਸੂਰਜ ਚੰਨ ਸਿਤਾਰੇ, 
ਸਭ ਤੇਰੀ ਅੱਖਾਂ ਦੇ ਤਾਰੇ। 

ਦੀਵਾ ਅੰਬਰੀਂ ਟਿਕਿਆ,
ਪਿਆ ਕਰੇ ਉਜਿਆਰਾ। 
ਜਿਵੇਂ ਹੋਰ ਕਈ ਤਾਰੇ, 
ਸੂਰਜ ਵੀ ਇੱਕ ਤਾਰਾ। 
ਹੁਕਮੀਂ ਇਹ ਛੁਪਦਾ,
ਵਿਚ ਹੁਕਮ ਹੀ ਉਭਾਰੇ। 
ਸੂਰਜ ਚੰਨ ਸਿਤਾਰੇ, 
ਸਭ ਤੇਰੀ ਅੱਖਾਂ ਦੇ ਤਾਰੇ। 

ਮੈਂ ਬੰਦਾ ਹਾਂ ਬੰਦੇ ਵਰਗਾ,
ਕਰਾਂ  ਕੀ ਤੇਰੀ ਵਿਚਾਰ। 
ਮੇਰੀਆਂ ਲੱਖ ਹੱਦਾਂ ਨੇ,
ਤੇਰਾ ਬੜਾ ਹੀ ਵਿਸਥਾਰ। 
ਹੱਦਬੰਦੀਆਂ ਦੇ ਪਰਦੇ, 
ਤਕ ਅਸਮਾਨੀਂ ਚਾੜ੍ਹੇ। 
ਸੂਰਜ ਚੰਨ ਸਿਤਾਰੇ, 
ਸਭ ਤੇਰੀ ਅੱਖਾਂ ਦੇ ਤਾਰੇ। 


50. Kinka | ਕਿਣਕਾ

ਮੈਂ ਇੱਕ ਕਿਣਕਾ ਹਾਂ,
ਹਵਾ ਦੇ ਭਰ ਤੋਂ ਵੀ ਹਲਕਾ,
ਤੇ ਅਕਸਰ ਉੱਡ ਪੈਂਦਾ ਹਾਂ,
ਹਵਾ ਦੇ ਬੁੱਲਿਆਂ  ਨਾਲ,
ਤੇ ਪਹੁੰਚ ਜਾਂਦਾ ਹਾਂ ਅੰਬਰਾਂ ਤਾਈਂ, 
ਨਸ਼ੇ ‘ਚ ਚੂਰ,
ਆਪਣੀ ਹਸਤੀ ਸੋਂ ਅੰਜਾਨ,
ਤੇ ਫਿਰ ਜਦ ਹਵਾ ਥੰਮਦੀ ਏ,
ਹੋ ਜਾਂਦਾ ਏ ਅਸਮਾਨ ਸਾਫ, 
ਬੈਠ ਜਾਂਦਾ ਹਾਂ, 
ਧਰਤੀ ਦੀ ਹਿੱਕ ਤੇ,
ਤੇ ਕਰਦਾ ਹਾਂ ਇੰਤਜ਼ਾਰ,
ਫਿਰ ਹਵਾ ਦੇ ਕਿਸੇ ਹੋਰ ਬੁੱਲ੍ਹੇ ਦਾ, 
ਫਿਰ ਅੰਬਰਾਂ ਤਾਈਂ ਮਾਰਨ ਲਈ  ਉਡਾਰੀਆਂ, 
ਹੋਣ ਲਈ ਨਸ਼ੇ ‘ਚ ਚੂਰ, 
ਕਿ ਮੈਂ ਇੱਕ ਕਿਣਕਾ ਹਾਂ, 
ਹਵਾ ਦੇ ਭਰ ਤੋਂ ਵੀ ਹਲਕਾ,
ਤੇ ਅਕਸਰ ਬਹਿ ਜਾਂਦਾ ਹਾਂ, 

ਹਵਾ ਦੇ ਬੁੱਲਿਆਂ ਨਾਲ।  


51. Milaap | ਮਿਲਾਪ

ਮਿਲ ਗਈ ਅੱਗ 'ਚ ਅੱਗ,
ਪਾਣੀ 'ਚ ਪਾਣੀ,
ਹਵਾ 'ਚ ਹਵਾ,
ਧਰਤ 'ਚ ਧਰਤ,
ਅਕਾਸ਼ 'ਚ ਅਕਾਸ਼ ਜਾ ਰਚਿਆ,
ਤੇ ਉਹ ਜੋ ਬਚਿਆ ਬਾਕੀ,
ਗਿਆ ਬਾਕੀ ਦੀ ਸ਼ਰਨ 'ਚ,
ਅੱਗ 'ਚ ਮਿਲੀ ਅੱਗ ਵਾਂਗ,
ਪਾਣੀ 'ਚ ਮਿਲੇ ਪਾਣੀ ਵਾਂਗ,
ਹਵਾ 'ਚ ਮਿਲੀ ਹਵਾ ਵਾਂਗ,
ਧਰਤ 'ਚ ਮਿਲੀ ਧਰਤ ਵਾਂਗ,
ਅਕਾਸ਼ 'ਚ ਰਚੇ ਅਕਾਸ਼ ਵਾਂਗ,
ਇਕ ਨਾਲ ਇਕਮਿਕ ਹੋਇਆ,
ਜਾ ਵਿਰਾਜਿਆ,
ਆਪਣੇ ਅਸਲੀ ਘਰ 'ਚ।52. Viraat | ਵਿਰਾਟ
ਉਹ ਜੋ ਪਰੇ ਪਰੇ ਹੈ ,
ਕੋਲ - ਕੋਲ ਹੈ,
ਹੈ ਜੋ ਵਿਚਕਾਰ,
ਮੇਰੇ ਹੱਥ ਪੈਰ ਤੋਂ ਵੀ ਨੇੜੇ ਜੋ ਹੈ,
ਇੱਕ ਦਾ ਹੀ ਲਗਾਤਾਰ ਵਿਸਤਾਰ ਏ,
ਇੱਕ ਦਾ ਹੀ ਵਿਸ਼ਾਲ ਸਰੂਪ,
ਅੰਬਰਾਂ ਤੋਂ ਉੱਚਾ,
ਸਾਗਰਾਂ ਤੋਂ ਗਹਿਰਾ,
ਹਾੜ ਬੰਨਿਆਂ ਤੋਂ ਬਿਨਾ ਜੋ,
ਉਹ ਅਸੀਮਤ, ਸੁਤੰਤਰ, ਬੇਪਰਵਾਹ,
ਹੱਥਾਂ ਦੀ ਕੈਦ 'ਚ ਨ ਆਉਣ ਵਾਲਾ,
ਅਕਲਾਂ, ਸਿਆਣਪਾਂ ਧ ਪਕੜ ਤੋਂ ਪਰਾਂ,
ਜਿਸ ਨੂੰ ਭਾਲਦੀ ਹੈ ਦੁਨੀਆਂ,
ਹੋ ਕੁਝ ਨਹੀਂ,
ਹੈ ਉਹੀ 'ਵਿਰਾਟ ਸਰੂਪ'


53. Anant Di Yatra | ਅਨੰਤ ਦੀ ਯਾਤਰਾ
ਚਲੋ ਅਨੰਤ ਦੀ ਯਾਤਰਾ ਤੇ,
ਸਫਰ ਜ਼ਰੂਰੀ ਏ,
ਸੰਗਿ ਸਾਥੀਆਂ ਨੂੰ ਕਰ ਕੇ ਅਗਾਹ,
ਸਖੀ, ਮਿੱਤਰਾਂ ਨੂੰ ਲੈ ਕੇ ਨਾਲ,
ਕਰੋ ਸਮਾਂ ਕੱਠਾ ,
ਪਿਆਰ ਦਾ, ਨਿਮਰਤਾ ਦਾ,
ਹੋ ਕੇ ਬੇਫਿਕਰੇ, ਬੇਪਰਵਾਹ,
ਸੱਚ ਦੀ ਭੁੱਖ ਲਾਈ,
ਸੱਚ ਦੀ ਰੋਟੀ ਫੜੀ,
ਸੱਚ ਦੇ ਕੱਪੜੇ ਪਾਈ,
ਪਹੁੰਚੋ ਸੱਚ ਦੇ ਪੜਾਵਾਂ ਤੇ,
ਤੇ ਯਾਦ ਰੱਖਿਓ,
ਤੁਹਾਡੇ ਪਦ - ਚਿਨ੍ਹ ਦਿਸ਼ਾ ਨਿਰਦੇਸ਼ ਨੇ,
ਉਨ੍ਹਾਂ ਲਈ ਜੋ ਹਜੇ ਪਿੱਛੇ ਨੇ,
ਜੋ ਹਜੇ ਸੁੱਤੇ ਨੇ,
ਤੁਸੀਂ ਕਰ ਕੇ ਕੋਈ ਕੰਮ ਵੱਡਾ,
ਲਿਖ ਕੇ ਕੋਈ ਸਫ਼ਰਨਾਮਾ,
ਬਣਨਾ ਚਾਨਣ ਮੁਨਾਰ,
ਲੈ ਆਉਣਾ ਉਨ੍ਹਾਂ ਨੂੰ ਆਪਣੇ ਨਾਲ,
ਜੋ ਹਜੇ ਪਿੱਛੇ ਨੇ,
ਜੋ ਹਜੇ ਸੁੱਤੇ ਨੇ

54. Main Te Meri Hasti |ਮੈਂ ਤੇ ਮੇਰੀ ਹਸਤੀ
ਮੁਕ ਜਾਣਾ ਏ ਇੱਕ ਦਿਨ,
ਮੈਂ ਤੇ ਮੇਰੀ ਹਸਤੀ ਨੇ,
ਕਿਸੇ ਅਣਦਿਸਦੇ 'ਚ,
ਹੋਣਾ ਏ ਵਲੀਨ,
ਤੇ ਮੇਰੇ ਨਾਲ ਹੀ ਟੁਟਨਾ ਏ,
ਮੇਰੇ ਅਹਿਮ ਦਾ ਘੜਾ,
ਸੁਪਨਿਆਂ ਦੀ ਪੰਡ ਰਹਿ ਜਾਣੀ ਏ ਭਾਰੀ ਭਰਾਈ,
ਸਾਰੇ ਰਿਸ਼ਤਿਆਂ ਨੂੰ ਦੇ ਕੇ ਤਿਲਾਂਜਲੀ,
ਤੁਰਨਾ ਏ ਮੈਂ ਕਿਸੇ ਸਫਰ ਤੇ,
ਇੱਕ ਦਿਨ ਹਾਰੇ ਭਰੇ ਰੁੱਖ ਨੇ,
ਨਹੀਂ ਦੇਣੀ ਠੰਡੀ, ਮਿਠੀ ਹਵਾ,
ਜੀਨ ਜੋਗਾ ਸਾਹ,
ਇੱਕ ਦਿਨ ਮੈਂ ਬਣਨਾ ਏ,
ਇੱਕ ਵਿਅਰਥ ਜਿਹੀ ਚੀਜ਼,
ਮੁਠੀ ਭਰ ਰਾਖ,
ਕਿ ਮੁਕ ਜਾਣਾ ਏ ਇੱਕ ਦਿਨ,
ਮੈਂ ਤੇ ਮੇਰੀ ਹਸਤੀ ਨੇ,
ਕਿਸੇ ਅਣਦਿਸਦੇ 'ਚ,
ਹੋਣਾ ਏ ਵਲੀਨ

55. Jo Janda Nahin |
ਜੋ ਜਾਣਦਾ ਨਹੀਂ
ਉਹ ਜੋ ਜਾਣਦਾ ਨਹੀਂ ਤੇਰੇ ਦਰ ਤੇ,
ਸਰ ਨੂੰ ਝੁਕਾਨਾ,
ਨਾਵਾਕਫ਼ ਏ ਸਚਾਈ ਤੋਂ,
ਜਿਨ੍ਹਾਂ ਨੂੰ ਜਾਪਦੀ ਏ ਇੱਕ ਖੇਡ ਇਹ,
ਬਸ ਪੈਸੇ ਦੀ,
ਜੋ ਗੱਲ ਕਰਦੇ ਨੇ ਬਸ ਨਫੇ ਨੁਕਸਾਨ ਦੀ,
ਉਹ ਪੰਜਾਂ ਦੇ ਜਾਲ ਦੇ ਕੈਦੀ,
ਕੀ ਜਾਣਨਗੇ ਤੇਰੀ ਰਹਿਮਤ ਦੀ ਮਿਆਰ,
ਉਹ ਭਰਮ 'ਚ ਸੁੱਤੇ ਹੋਏ,
ਖਾਣਗੇ ਠੋਕਰਾਂ,
ਐਥੇ ਵੀ, ਉਥੇ ਵੀ,
ਤੇ ਆਖਰ ਨੂੰ ਮਲੈਂਗੇ ਹੱਥ,
ਜਦ ਜਾਣਨਗੇ ਕਿ ਜਾ ਰਹੇ ਨੇ ਉਹ,
ਨੁਕਸਾਨ 'ਚ

56. Karo Anant Di Yatra |
ਕਰੋ ਅਨੰਤ ਦੀ ਯਾਤਰਾ
ਕਰੋ ਅਨੰਤ ਦੀ ਯਾਤਰਾ,
ਹਰ ਥਾਂ, ਹਰ ਜਗ੍ਹਾ ਪਾਓ ਇਸ ਨੁਨਾ ਹਾਜਰ ਨਾਜਰ,
ਆਪਣੇ ਇਸ ਮਿੱਤਰ, ਪਿਓ, ਭਰਾ ਨੂੰ,
ਪਾਓ ਸਹਾਈ,
ਅਣਗਿਣਤ ਹੱਥਾਂ ਵਾਲੇ ਦਾ,
ਫੜੋ ਹੱਥ,
ਤੇ ਫਿਰ ਮਹਿਸੂਸ ਕਰੋ ਆਪਣੇ ਸਰ ਤੇ,
ਬੇਹਿਸਾਬੇ ਆਸ਼ੀਰਵਾਦ,
ਰਹਿਮਤਾਂ ਦੀ ਬਰਸਾਤ,
ਫਿਰ ਕਿ ਜਾਣਾ ਇੰਗਲੈਂਡ, ਅਮਰੀਕਾ, ਰੂਸ,
ਕੀ ਕਰਨੀ ਤਾਰਿਆਂ ਦੀ ਸੈਰ,
ਕੀ ਤੱਕਨੇ ਨਜ਼ਾਰੇ,
ਫਿਰ ਤਾਂ ਘਰ ਹੀ ਕਰੋ ਸੋਹਣੇ ਦਾ ਦੀਦਾਰ,
ਰੱਜ - ਰੱਜ ਮਾਨੋ ਇਸ ਦਾ ਸਾਥ,
ਤੇ ਫੜ ਕੇ ਇਸ ਦਾ ਹੱਥ,
ਕਰੋ ਇਸੇ ਦੀ ਹੀ ਯਾਤਰਾ,
ਦਿਨ, ਰਾਤ, ਸ਼ਾਮ, ਸਵੇਰੇ,
ਵਾਰ - ਵਾਰ, ਲਗਾਤਾਰ

57. Ho Jayega Ant |
ਹੋ ਜਾਏਗਾ ਅੰਤ 


ਹੋ ਜਾਵੇਗਾ ਅੰਤ ਤੇਰੇ ਅਹਿਮ ਦਾ,
ਸਿਵੇ ਵਿਚ ਬਲਦੀ ਅੱਗ ਦੇ ਨਾਲ ਹੀ, 
ਤੇ ਅੱਗ ਦੀ ਚਿੰਗਾਰੀਆਂ ਨਾਲ ਫੁੱਟਣਗੇ,
ਤੇਰੇ ਮਾਣ ਨਾਲ ਭਰੇ ਘੜੇ,
ਤੇਰੀ ਬਣਾਈ ਕੱਖਾਂ ਦੀ ਕੁੱਲੀ,
ਹੱਸੇਗੀ ਤੇਰੇ ਅੰਜਾਮ ਤੇ, 
ਚੁੱਪ- ਚਾਪ  ਖਲੋਤੀ ਇਕ ਥਾਈਂ, 
ਉਡਾਵੇਗੀ ਤੇਰਾ ਮਜ਼ਾਕ , 
ਤੇਰੀ ਹਸਤੀ, ਤੇਰਾ ਮਾਨ, ਤੇਰਾ ਰੁਤਬਾ,
ਸਭ ਮਿਲਣਗੇ ਇਕ - ਇਕ ਕਰਕੇ,
ਕਿਸੇ ਅਨੰਤ ਦੇ ਵਿਰਾਟ ਸਰੂਪ ‘ਚ, 
ਜਿਵੇਂ ਮਿਲਦੇ ਨੇ ਪੰਜ ਤੱਤ,
ਹੋ ਜਾਂਦੇ ਨੇ ਗਰਕ,
ਕਿਸੇ ਅਣਦਿਸਦੀ ਸ਼ੈਅ ‘ਚ, 
ਚੁੱਪ- ਚਾਪ, ਹੋਲੇ- ਹੋਲੇ, 
ਤੇ ਤੂੰ ਆਪਣੇ ਅੰਜਾਮ ਤੋਂ ਅਣਜਾਣ,
ਹਜੇ ਵੀ ਸੋਚਦਾ ਹੈਂ,
ਕਿ,
ਇਹ ਸੰਸਾਰ ਤੇਰਾ ਏ, 
ਕੱਖਾਂ ਦੀ ਕੁੱਲੀ ਤੇਰਾ ਘਰ ਏ,
ਇਹ ਮਾਨ, ਰੁਤਬਾ, ਹਸਤੀ, 

ਤੇਰੀ ਅਸਲੀਅਤ ਏ।  


58. Chaar Ittan Da Ghar |
ਚਾਰ ਇੱਟਾਂ ਦਾ ਘਰ 
ਹੋਵੇ ਚਾਰ ਇੱਟਾਂ ਦਾ ਬਣਿਆ ਘਰ,
ਜਾਂ  ਹੋਵੇ ਕੱਖਾਂ ਦੀ ਕੁੱਲੀ, 
ਜੇ ਵਸਦਾ ਹੋਵੇ ਓਥੇ ਸਨਮਾਨ,
ਪਿਆਰ ਤੇ ਸਤਿਕਾਰ,
ਤਾਂ ਸਵਰਗ ਦਾ ਨਕਸ਼ਾ ਏ, 
ਰੱਭ ਦਾ ਨਿਵਾਸ ਏ ਉਸ ਥਾਂ, 
ਤੇ ਸ਼ਾਇਦ ਉਹ ਜੋ ਵੱਡੇ - ਵੱਡੇ ਬੰਗਲੇ ਨੇ, 
ਜੋ ਅੰਦਰੋਂ ਬਾਹਰੋਂ ਮਾਰਦੇ ਨੇ ਲਿਸ਼ਕਾਂ,
ਤੇ ਖੜੇ ਨੇ ਆਪਣੀ ਪ੍ਰਤਿਸ਼ਟਾ ਤੇ ਮਾਨ - ਸਨਮਾਨ ਨਾਲ, 
ਤਰਸਦੇ ਹੋਣਗੇ,
ਇਹਨਾਂ ਚਾਰ ਇੱਟਾਂ ਦੇ ਘਰ ਦੀ ਡਿਓੜੀ ਨੂੰ, 
ਲੋਚਦੇ ਹੋਣਗੇ ਇਸਦੇ ਆਂਗਣ ਦੀ ਮਿੱਟੀ ਨੂੰ,
ਪ੍ਰਣਾਮ ਕਰਨਾ, 
ਤੇ ਦੇਵਤੇ,
ਜਿਹਨਾਂ ਦੀ ਇਨਸਾਨ ਕਰਦਾ ਏ ਪੂਜਾ, 
ਦੋ ਘੜੀ ਕਰਨ ਲਈ ਸੁਖ ਦਾ ਅਹਿਸਾਸ,
ਆਂਦੇ ਹੋਣਗੇ,
ਇਸ ਘਰ ਦੀ ਡਿਓੜੀ ਤੇ, 
ਵਸਦੇ ਹੋਣਗੇ ਇਹਨਾਂ ਚਾਰ ਇੱਟਾਂ ਦੇ ਬਣੇ,
ਘਰ ‘ਚ,
ਤੇ ਹੁੰਦੇ ਹੋਣਗੇ ਨਤਮਸਤਕ,
ਇਸ ਘਰ ‘ਚ ਵਸਦੇ ਰੱਭ ਨੂੰ।


60. Paak Pavittar Rabh Dekhia |
ਪਾਕ ਪਵਿੱਤਰ ਰਭ ਦੇਖਿਆ 
ਇਕ ਪਾਕ ਪਵਿੱਤਰ ਰੱਭ ਦੇਖਿਆ। 
ਸਦੀਆਂ ਤੋਂ ਮੇਰੇ ਨਾਲ ਹੈ,
ਪਾਰ ਮੈਂ ਤਾਂ ਉਹ ਅੱਜ ਦੇਖਿਆ। 


ਗੁਣ ਹੈ ਗੁਣਕਾਰੀ ਹੈ,
ਉਹ ਮਹਿਕਦੀ ਫੁਲਵਾੜੀ ਹੈ,
ਇਹ ਖ਼ਲਕਤ ਉਸਦੀ ਸਾਰੀ ਹੈ,
ਉਹ ਲੁਕਿਆ - ਲੁਕਿਆ ਮੈਂ ਲੱਭ ਦੇਖਿਆ। 
ਇਕ ਪਾਕ ਪਵਿੱਤਰ ਰੱਭ ਦੇਖਿਆ-----


ਸਭਨਾਂ ਦਾ ਮਨ ਭਰਮਾਂਦਾ ਹੈ,
ਸਭਨਾਂ ਦੀ ਆਸ ਪੁਗਾਂਦਾ ਹੈ, 
ਨਾ ਕੀਤੇ ਆਉਂਦਾ, ਨ ਜਾਂਦਾ ਹੈ,
ਮੈਂ ਉਸਨੂੰ ਹਰ ਥਾਂ, ਠਿਕਾਣੇ ਸਭ ਦੇਖਿਆ। 
ਇਕ ਪਾਕ ਪਵਿੱਤਰ ਰੱਭ ਦੇਖਿਆ------------


ਫੁੱਲਾਂ ਵਿਚ ਮਹਿਕਦਾ ਹੈ,
ਚਿੜੀਆਂ ਵਿਚ ਚਹਿਕਦਾ ਹੈ,
ਕੁਦਰਤ ਵਿਚ ਬਹਿਕਦਾ ਹੈ,
ਸੂਰਜ, ਚੰਨ, ਸਿਤਾਰੇ ‘ਚ, ਧਰਤੀ ਤੇ ਨੱਭ ਦੇਖਿਆ। 

ਇਕ ਪਾਕ ਪਵਿੱਤਰ ਰੱਭ ਦੇਖਿਆ-------------------


61. Kujh Lok |
ਕੁਝ ਲੋਕ 

ਕੁਝ ਲੋਕ, 
ਨਹੀਂ ਕਰ ਪਾਂਦੇ ਹਿੰਮਤ,
ਇੱਕ  ਨਵੀਂ ਉਡਾਰੀ ਮਾਰਨ ਦੀ,
ਉਹ ਆਪਣੇ ਪੁਰਾਣੇ ਘੋਂਸਲੇ ‘ਚ, 
ਲਗਾਂਦੇ ਭੋਗ, 
ਸੀਮਤ ਸਾਧਨਾਂ ਦਾ, 
ਨਿਤ ਦੀ ਹਿੰਮਤ ਤੋਂ ਥੱਕੇ, 
ਨਹੀਂ ਕਰ ਪਾਂਦੇ ਹੋਂਸਲਾ,
ਇਕ ਨਵੀਂ ਹਿੰਮਤ ਦਾ, 
ਤੇ ਨਵੀਂ ਹਿੰਮਤ ਲਿਆਉਣ ਵੀ ਕਿੱਥੋਂ, 
ਲੱਕ ਤੋੜ ਜ਼ਿੰਦਗੀ ਦਾ ਬੋਝ,
ਤੇ ਛੋਟੇ - ਛੋਟੇ ਸੁਪਨਿਆਂ ਨੂੰ ਛੱਡ,
ਕਿਵੇਂ ਪਾ ਲੈਣ ਉਹ ਹੱਥ  ਅੰਬਰਾਂ ਨੂੰ, 
ਕੁਝ ਲੋਕ ਸ਼ਾਇਦ,
ਰੁੱਖਾਂ ਵਾਂਗ ਜੰਮ  ਜਿਹੇ ਜਾਂਦੇ ਨੇ, 
ਉਹ ਮੌਸਮਾਂ ਦੀ ਹਰ ਮਾਰ ਨੂੰ ਬਰਦਾਸ਼ਤ ਕਰਦੇ, 
ਤੇ ਕਈਆਂ ਨੂੰ,
ਹਨੇਰੀਆਂ ਰਾਤਾਂ ‘ਚ,
ਨਹੀਂ ਹੁੰਦਾ ਨਸੀਬ ਕਦੇ ਚਾਨਣ,
ਜੋ ਉਹਨਾਂ ਦੀ ਜ਼ਿੰਦਗੀ ਦਾ ਹਰ ਰਸਤਾ,
ਕਰੇ ਰੋਸ਼ਨ,
ਕੁਝ ਲੋਕ ਸ਼ਾਇਦ,
ਜੰਮਦੇ ਹਨ ਮਾਰ ਜਾਣ ਵਾਸਤੇ,
ਤੇ ਰੋਜ ਥੋੜ੍ਹਾ - ਥੋੜ੍ਹਾ ਮਰੀ ਜਾਂਦੇ। 


62. Zindagi Ate Tun |
ਜ਼ਿੰਦਗੀ ਅਤੇ ਤੂੰ 
ਕੁਝ ਪਲ ਤੇਰੇ ਨਾਲ, 
ਕੁਝ ਪਲ ਤੇਰੇ ਤੋਂ ਸੱਖਣੇ,
ਜ਼ਿੰਦਗੀ ਦੇ ਕੁਝ ਹੀ ਪਲ,
ਅਸਾਂ ਰੱਖਣੇ ਨੇ ਸਾਂਭ - ਸਾਂਭ, 
ਅੰਗਾਰਿਆਂ ਤੇ ਚਲਣਾ,
ਫੁੱਲ  ਵੀ ਅਸਾਂ ਚੁਗਣੇ,
ਬਿਖਰੇ ਹੋਏ ਮੋਤੀ ਕੁਝ ਨਹੀਂ,
ਇਹ ਬੂਟੀ ਹੈ ਸੰਜੀਵਨੀ, 
ਜ਼ਿੰਦਗੀ ਦੀ ਸਾਰਥਕਤਾ, ਸਕਾਰਤਾ,
ਸ਼ਾਇਦ ਇਸੇ ਵਿਚ ਹੈ। 
ਹੌਂਕਿਆਂ ਦੇ ਭਰ ਹੇਠਾਂ, 
ਤੇਰੀ ਤਸਵੀਰ ਕੁਝ ਹੋਰ ਗੂੜ੍ਹੀ ਹੋਈ,
ਤੇ ਤੂੰ ਮੇਰੇ ਨਾਲ -ਨਾਲ ਹੋ ਤੁਰੀ, 
ਜੀਵਨ ਦੀ ਰਾਹ ਉੱਤੇ,
ਪੱਥਰਾਂ ਦੀ ਉਸ ਧਰਤ ਉੱਪਰ,
ਜਿਥੋਂ ਧੋਂ  ਕੇ,
ਪਿੰਡਾ ਛਿੱਲਿਆ ਜਾਂਦਾ ਏ,
ਤੂੰ ਮੇਰੇ ਨਾਲ ਹੁੰਦੀ ਏਂ,
ਇੰਝ ਦੂਰ ਹੋ ਕੇ ਵੀ,
ਤੂੰ ਮੇਰੇ ਨਾਲ ਹੈਂ, 
ਨਾਜ਼ਦੀਕ ਹੈਂ, 
ਮੇਰੇ ਕੋਲ ਹੈਂ। 


63. Sochadi Haan |
ਸੋਚਦੀ ਹਾਂ 
ਸੋਚਦੀ ਹਾਂ,
ਲਛਮਣ ਰੇਖਾ ਪਾਰ ਕਰ ਲਵਾਂ, 
ਪਾਰ ਕੁਲਬਲ -ਕੁਲਬਲ  ਕਰਦੇ ਰਾਵਣਾਂ ਨਾਲ,
ਕੌਣ ਨਿਪਟੁ,
ਤੇ ਫਿਰ ਸਮਾਜ ਦੀ ਉਸ ਚਿੱਟੀ ਚਾਦਰ ਦਾ ਕਿ ਬਣੂੰ, 
ਜਿਸ ਹੇਠਾਂ, 
ਉਸ ਢਕਣਾ ਹੈ ਆਪਣੇ ਕਾਲੇ ਮਨਾਂ ਨੂੰ, 
ਪੰਛੀਆਂ ਵਾਂਗ ਉਡਾਰੀਆਂ ਤਾਂ,
ਹਰ ਕੋਈ ਹੈ ਮਾਰਨਾ ਚਾਹੰਦਾ,
ਪਾਰ ਖੰਭਾਂ ਨੂੰ ਅੱਗ ਲਾਉਣ ਵਾਲਿਆਂ ਤੋਂ ਡਰ,
ਚੁੱਪ ਬੈਠਦੀ ਹਾਂ,
ਸੋਚਦੀ ਹਾਂ, ਚੁੱਪ ਰਹਾਂ, 
ਆਪਣੀ ਖਾਤਰ, 
ਆਪਣੀ ਧੀ ਖਾਤਰ,
ਚਾਰ ਟੁਕਰਾਂ  ਖਾਤਰ, 
ਤੇ ਹਰ ਲੱਛਮਣ  ਰੇਖਾ ਪਾਰ ਕਰਨ ਤੋਂ ਪਹਿਲਾਂ,
ਕਰਾਂ ਇੰਤਜ਼ਾਰ,
ਕਿਸੇ ਰਾਮ ਦੇ ਆਉਣ ਦਾ।  


64. Musibtan Di Khed |
ਮੁਸੀਬਤਾਂ ਦੀ ਖੇਡ 


ਸੁੱਖ ਤੇ ਸਮਰਿੱਧੀ ਦੋ ਸ਼ਕਤੀਆਂ, 
ਕਿਸ ਨੂੰ ਪ੍ਰਾਪਤ ਹੋਣ, 
ਜੋ ਚੱਲੇ, ਦੋੜੇ, ਭੱਜੇ,
ਜਾਂ ਜੋ ਖੂਨ ਵਿਚ ਹੱਥ ਧੋਣ,
ਸਕੂਨ ਮਨ ਦਾ, 
ਨਸੀਬਾਂ ਦੀ ਖੇਡ ਏ,
ਜਾਂ ਕੋਈ ਸ਼ਾਜਿਸ਼ ਭਰੇ ਹੱਥਾਂ ਦੀ ਕੋਈ ਚਾਲ, 
ਅੱਗ ਦੇ ਭਾਂਬੜ ਜੋ ਨਿੱਤ ਅੰਦਰ ਬਲਦੇ,
ਕੱਦ ਉਹ ਬੈਠਣ ਤੇ,
ਕੱਢ ਉਹ ਸੌਣ,
ਫ਼ਕੀਰ ਕਹਿੰਦਾ ਕਾਇਨਾਤ ਬੰਦੇ ਵਿਚ ਵੱਸੇ,
ਮੈਂ ਕਹਿੰਦਾ ਬੰਦਾ ਕਾਇਨਾਤ ਦਾ ਇੱਕ ਅੰਗ, 
ਇਕ ਬੜ੍ਹੀ  ਛੋਟੀ ਚੀਜ,
ਅਸਮਾਨ ਜੋ ਕੇਰੇ ਰੋਜ ਖੂਨ ਦੇ ਅੱਥਰੂ,
ਅੱਜ ਕੌਣ ਉਸਨੂੰ ਧੌਣ,
ਦਿਲ ਦਾ ਹਰ ਅੰਗ ਹੋਇਆ ਜ਼ਾਰ- ਜ਼ਾਰ,

ਹੁਣ ਨ ਧਾਰੀ ਜਾਂਦੀ ਮੋਨ,
ਕਿ ਸੁੱਖ ਤੇ ਸਮਰਿੱਧੀ ਦੋ ਸ਼ਕਤੀਆਂ, 
ਕਿਸ ਨੂੰ ਪ੍ਰਾਪਤ ਹੋਣ, 
ਜੋ ਚੱਲੇ, ਦੋੜੇ, ਭੱਜੇ,
ਜਾਂ ਜੋ ਖੂਨ ਵਿਚ ਹੱਥ ਧੋਣ 

65. Samay Di Talwar |
ਸਮੇਂ ਦੀ ਤਲਵਾਰ 

ਫਿਕਰਾਂ ਦੇ ਦੰਦੇ ਪਾਣ  ਵਾਲੀਏ, 
ਸਮੇਂ ਦੀਏ ਤਾਲਵਾਰੇ,
ਅੱਜ ਜੀਵਨ ਰੂਪੀ ਦਾਤਰੀ ਟੇਢੀ ਹੋ ਗਈ ਏ, 
ਇਹ ਨਾ ਵਡਦੀ ਸੁਖ, 
ਇਹ ਤਾਂ ਪਾਂਦੀ ਹੱਥ ਗ਼ਮਾਂ ਨੂੰ, 
ਤੇ ਲਗਾ ਦੇਂਦੀ ਢੇਰ ਅਸਮਾਨ ਤੋਂ ਉੱਚੇ,
ਅੱਜ ਕਿੱਥੇ ਨੇ ਉਹ ਪਾਰਸ,
ਜ੍ਹਿਨਾਂ  ਨੂੰ ਛੁਹਾਣ  ਨਾਲ,
ਲੋਹਾ ਵੀ ਸੋਨਾ ਬਣ ਜਾਂਦਾ ਏ, 
ਤੇ ਨਿਮਾਣਿਆਂ ਦੇ ਵੀ ਦੁੱਖ ਕੱਟੇ ਜਾਂਦੇ ਨੇ, 
ਅੱਜ ਉਹ ਸੁੱਚੇ ਮੋਤੀ ਕਿੱਥੇ ਨੇ, 
ਐ  ਸਮੇਂ ਦੀਏ ਤਾਲਵਾਰੇ,
ਸਮਾਂ ਇੱਕ ਦਾਰੂ ਵੀ ਤਾਂ ਹੈ,
ਤੂੰ ਕਿਉਂ ਨਾ ਭੇਸ ਵਤਾ ਕੇ ਆਉਂਦੀ,
ਤੇ ਜ਼ਿੰਦਗੀ ਦੇ ਰੁੱਖ ਨੂੰ,
ਫਲ ਨਵੇਂ ਲਗਾਂਦੀ।  

66. Kami Khaladi E |
ਕਮੀ ਖਲਦੀ ਏ  
ਸੁਅਰਗ  ਦੇ ਕਿਸੇ ਹਿੱਸੇ ਦੀ,
ਕਮੀ ਖਲਦੀ  ਏ,
ਥੋੜ੍ਹੇ ਜਿਹੇ ਅਸਮਾਨ ਦੀ ਕਮੀ ਖਲਦੀ  ਏ,
ਬੱਦਲਾਂ ਵਿਚ ਬਰਸਾਤ ਦੀਆਂ ਕਨੀਆਂ ਤਾਂ ਹੋਣਗੀਆਂ, 
ਪਰ ਮੈਂਨੂੰ,
ਸਾਉਣ  ਦੇ ਮਹੀਨੇ ਦੀ,
ਕਮੀ ਖਲਦੀ ਏ,
ਉਂਝ ਤਾਂ ਬਹੁਤ ਕੁਝ ਪਾ ਰਿਹਾ ਹਾਂ, 
ਚਾਲ ਰਿਹਾ ਹਾਂ ਜ਼ਿੰਦਗੀ ਨਾਲ,
ਤੇ ਚਲਾ ਰਿਹਾ ਹਨ ਇਸ ਨੂੰ, 
ਪਰ ਮੈਨੂੰ, 
ਸਮੇਂ ਦੇ ਸੁਨਹਿਰੀ ਪਲਾਂ  ਦੀ, 
ਕਮੀ ਖਲੜੀ ਏ। 

67. Khahishan |
ਖਾਹਿਸ਼ਾਂ 
ਖਾਹਿਸ਼ਾਂ ਨੂੰ ਮਾਰ ਸੁੱਟੋ,
ਦਿਲ ਨੂੰ ਅੱਗ ਲਗਾ ਦੇਵੋ।  
ਚਿਨਾਗੀ ਪਿਆਰ ਦੀ ਕੋਈ ਉੱਠੇ,
ਫੂਕਾਂ ਮਾਰ ਕੇ ਬੁਝਾ ਦੇਵੋ।।  

ਤੇਰਾ ਨਕਸ਼ ਤੇ ਅਕਸ਼,
ਮੇਰੇ ਸੁਪਨਿਆਂ ‘ਚ ਆਉਂਦਾ ਏ। 
ਕੁਝ ਮੰਗਦਾ, ਕੁਝ ਦੇਂਦਾ,
ਪਾਰ ਸੱਖਣਾ ਹੀ ਤੁਰ ਜਾਂਦਾ ਏ। 
ਕੋਈ ਆਖੇ ਮਹੁੱਬਤਾਂ ਦੇ ਦੁਸ਼ਮਣਾਂ ਨੂੰ,
ਸਾਨੂੰ ਇਹ ਸਜਾ ਨ ਦੇਵੋ।  
ਖਾਹਿਸ਼ਾਂ ਨੂੰ ਮਾਰ ਸੁੱਟੋ …………….. 

ਜਵਾਨੀ ਮੇਰੀ ਰੁਲ ਗਈ,
ਸਿਹਾਰੀ ਪਿਆਰ ਵਾਲੀ ਡੁੱਲ ਗਈ। 
ਕੋਈ ਪੱਤਰ ਲਿਖਣੇ ਆਇਆ ਨ,
ਕਿਸੇ ਮੈਨੂੰ ਕੁਝ ਸਮਝਾਇਆ ਨ।  
ਕੋਈ ਆਖੇ ਇਹਨਾਂ ਬਹਾਰਾਂ ਨੂੰ,
ਰੁੱਤ ਮਹਿਕ ਦੀ ਇੱਥੇ ਨ ਦੇਵੋ।  
ਖਾਹਿਸ਼ਾਂ ਨੂੰ ਮਾਰ ਸੁੱਟੋ …………….. 

ਰੰਝ ਜਮਾਨੇ ਨੂੰ ਕੀ  ਹੋਣਾ,
ਇਹ ਤਾਂ ਗ਼ਮ ਦੇ ਕੇ ਰਾਜੀ ਏ। 
ਇਹ ਖੁਦ ਸਿੱਕਿਆਂ ਕਈ ਸੇਕਾਂ,
ਅੱਜ ਹੱਥ ਇਸਦੇ ਬਾਜੀ ਏ। 
ਪਿਆਸੇ ਇਕ ਰਾਹੀਂ ਨੂੰ,
ਬਿਰਹਾ ਦੇ ਖੂਹ ‘ਚ ਪਾ ਦੇਵੋ। 
ਖਾਹਿਸ਼ਾਂ ਨੂੰ ਮਾਰ ਸੁੱਟੋ …………….. 

68. Karam |
ਕਰਮ 
ਕਰਮ ਕਦ ਜਾਗਦੇ ਨੇ,
ਤਾਂ ਹਥੇਲੀਆਂ ਰੁਸ਼ਨਾ ਜਾਂਦੀਆਂ ਨੇ, 
ਅਸਮਾਨ, ਜਿਸ ਤੇ ਕਾਲੀ ਰਾਤ ਹੁੰਦੀ ਏ,
ਤਾਰੇ ਟਿਮਟਿਮਾਨ ਲੱਗ ਜਾਂਦੇ ਨੇ, 
ਤੇ ਚਿੜ੍ਹੀਆਂ ਦੇ, ਉਹ ਘੋਂਸਲੇ,
ਜੋ ਹਵਾ ਦੇ ਕਿਸੇ ਬੁੱਲੇ ਨੇ, 
ਤੀਲਾ - ਤੀਲਾ ਕਰ ਦਿੱਤੇ ਹੋਣ,
ਉਹ ਵੀ ਅਬਾਦ ਹੋ ਜਾਂਦੇ ਨੇ, 
ਕਰਮ ਜਦ ਜਾਗਦੇ ਨੇ, 
ਤਾਂ ਸਾਰੀਆਂ ਬੁਝਾਰਤਾਂ ਬੁਝੀਆਂ ਜਾਂਦੀਆਂ ਨੇ, 
ਤੇ ਕਿਸਮਤ ਦੇ ਘੜ੍ਹੇ ਚੋਂ, 
ਆਬੇ - ਜਾਤ ਚੋਂਦਾ ਏ, 
ਤੇ ਫਿਰ ਸਭ ਆਪਣੇ ਹੀ ਨਜ਼ਰ ਆਂਦੇ ਨੇ, 
ਬੇਗਾਨਾਪਨ ਕਿਤੇ ਦੂਰ ਹੋ ਜਾਂਦਾ ਏ,
ਕਰਮ ਜਦ ਜਾਗਦੇ ਨੇ,
ਤਾਂ ਕਰਮ ਵੀ,
ਸਾਫ਼ ਤੇ ਸੁਹਣੇ ਹੋ ਜਾਂਦੇ ਨੇ, 
ਪਾਕ - ਪਵਿੱਤਰ ਗੰਗਾ ਦੀ ਤਰ੍ਹਾਂ।  

69. Rakhari |
ਰੱਖੜੀ 
ਰੱਖੜੀ ਦਾ ਤਿਉਹਾਰ ਹੈ ਆਇਆ, 
ਖੁਸ਼ੀਆਂ, ਖੇੜ੍ਹੇ, ਹਾਸੇ  ਲਿਆਇਆ,
ਭੈਣ - ਭਰਾ ਦਾ ਰਿਸ਼ਤਾ ਪੱਕਾ, 
ਸੁੰਦਰ, ਸੁਹਣਾ, ਪਾਕ ਤੇ ਸੱਚਾ,
ਚਾਅ ਹੈ ਸਭਨਾਂ  ਅੰਦਰ,
ਵੱਡਾ, ਨਿੱਕਾ ਜਾਂ ਏ ਬੱਚਾ।
ਰੱਖੜੀ ਦਾ ……………………


ਘਰ ਵਿੱਚ ਸਾਡੇ ਭੈਣ ਹੈ ਆਈ,
ਸੋਹਣੀ - ਸੋਹਣੀ ਰੱਖੜੀ ਲਿਆਈ, 
ਥਾਲ ਸਜਾਇਆ ਸੋਹਣਾ ਵੇਖੋ,
ਵਿਚ ਡੱਬਿਆਂ ਦੇ ਹੈ ਮਠਿਆਈ।  
ਰੱਖੜੀ ਦਾ …………………...


ਭੈਣ - ਭਰਾ ਦੋਵੇਂ ਵਸਦੇ ਰਹਿਣ, 
ਖਿੜਖਿੜਾਂਦੇ ਹਸੱਦੇ  ਰਹਿਣ, 
ਬੁਰੀ ਨਜ਼ਰ ਤੋਂ ਹੋ ਜਾਵਣ ਦੂਰ,
ਹਰ ਸਾਲ ਇਹ ਕੱਠੇ ਬਹਿਣ। 

ਰੱਖੜੀ ਦਾ …………………...

70. Sadi Ne |
ਸਦੀ ਨੇ 
ਢੋਇਆ ਸੀ ਸਦੀ ਨੇ ਆਪਣੀ ਪਿਠ ਤੇ, 
ਇਕ ਕਾਲਾ ਮੰਜ਼ਰ, 
ਤੇ ਚੱਕ ਕੇ ਗੁਨਾਹਾਂ ਦੀ ਪੰਡ, 
ਹੋ ਗਈ ਸੀ ਸਦਾ ਲਈ ਬਦਨਾਮ, 
ਲਗਾ ਬੈਠੀ ਸੀ ਆਪਣੇ ਮੱਥੇ ਤੇ, 
ਕਲਾ ਦਾਗ, 
ਸ਼ਾਇਦ ਰਭ ਵਲੋਂ ਸਰਾਪੀ ਸੀ ਹੋਈ, 
ਚੰਦਰੀ ਉਹ ਸਦੀ,
ਜਾਂ ਬੰਦਿਆਂ ਦੇ ਗੁਨਾਹਾਂ ਦਾ,
ਭਾਰ ਚੁੱਕਣ ਲਈ ਮਜਬੂਰ,
ਸਮੇਂ ਨੇ ਆਪਣੀ ਬੁੱਕਲ ‘ਚ, 
ਸ਼ਾਇਦ ਇਹੋ ਸਾਂਭਿਆ ਹੋਇਆ ਸੀ, 
ਇਸ ਸਦੀ ਲਈ,
ਤੇ ਹੁਣ ਇਤਿਹਾਸ ਦੇ ਝਰੋਖਿਆਂ ‘ਚ ਪਈ, 
ਉਠ ਪੈਂਦੀ ਸੀ ਕਦੀ - ਕਦੀ, 
ਉਭੜਵਾਹੇ ਜਿਹੇ, 
ਆਪਣੀ ਭੈੜੀ ਸ਼ਕਲ ਦਿਖਾਣ ਖਾਤਰ, 
ਜਾਂ ਲਗਾਨ ਲਈ ਨੁਮਾਇਸ਼,
ਉਨ੍ਹਾਂ ਕਾਲੇ ਦਾਗਾਂ ਦੀ,
ਜੋ ਪਏ ਸਨ ਉਸ ਦੀ ਝੋਲੀ, 
ਉਸ ਕਾਲੇ ਮੰਜ਼ਰ ਦੇ ਦੌਰਾਨ, 
ਜੋ ਢੋਇਆ ਸਿ ਉਸ, 
ਆਪਣੀ ਪਿਠ ਤੇ, 
ਜਦ ਸਿ ਉਹ ਆਪਣੀ ਹੋਂਦ ‘ਚ, 

ਆਪਣੀ ਜਵਾਨੀ ‘ਚ 

All Punjabi Kavita


  


Post a comment

0 Comments